ਸੋਨੀਪਤ : ਹਰਿਆਣਾ ਕੇ ਸੋਨੀਪਤ ਜ਼ਿਲ੍ਹੇ ਵਿਚ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਆਰਪੀ ਗੋਇਲ ਦੀ ਅਦਾਲਤ ਨੇ ਕੁੜੀ ਦੀ ਰੇਪ ਦੇ ਬਾਅਦ ਕਤਲ ਦੇ ਮਾਮਲੇ ਵਿਚ ਦੋਵਾਂ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਜ਼ਿਲ੍ਹੇ ਦੇ ਸਿਟੀ ਥਾਨਾ ਖੇਤਰ 'ਚ ਰਹਿਣ ਵਾਲੀ ਇਕ ਕੁੜੀ ਦਾ ਰੇਪ ਕਰ ਮੋਤ ਦਾ ਘਾਟ ਉਤਾਰ ਦਿੱਤਾ ਸੀ।
ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਰੋਹਤਕ ਦੇ ਪਾਰਸ਼ਵਨਾਥ ਸ਼ਹਿਰ 'ਚ ਬੱਚੀ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦੀ ਪਛਾਣ ਸੋਨੀਪਤ ਦੀ ਰਹਿਣ ਵਾਲੀ 19 ਸਾਲਾ ਕੁੜੀ ਵਜੋਂ ਹੋਈ ਹੈ। ਕੁੜੀ 9 ਮਈ 2017 ਨੂੰ ਫੈਕਟਰੀ ਜਾਣ ਲਈ ਘਰੋਂ ਨਿਕਲੀ ਸੀ। ਕੁੜੀ ਦੀ ਮਾਂ ਨੇ ਕੀਰਤੀ ਨਗਰ ਦੇ ਰਹਿਣ ਵਾਲੇ ਸੁਮਿਤ 'ਤੇ ਉਸ ਦੀ ਧੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ- ਖੰਨਾ 'ਚ ਧੁੰਦ ਕਾਰਨ ਸ਼ਰਧਾਲੂਆਂ ਦੀ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ
ਇਸ ਦੇ ਨਾਲ ਹੀ ਸੀ.ਆਈ.ਏ ਦੀ ਟੀਮ ਨੇ ਕੀਰਤੀ ਨਗਰ ਦੇ ਸੁਮਿਤ ਨੂੰ ਪਿਸਤੌਲ ਨਾਲ ਕਾਬੂ ਕਰ ਕੀਤਾ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕਬੀਰਪੁਰ ਵਾਸੀ ਵਿਕਾਸ ਯਾਦਵ ਨਾਲ ਮਿਲ ਕੇ ਕੁੜੀ ਨੂੰ ਕਾਰ 'ਚ ਅਗਵਾ ਕੀਤਾ ਸੀ। ਇਸ ਤੋਂ ਬਾਅਦ ਉਹ ਲੜਕੀ ਨੂੰ ਕਾਰ ਵਿਚ ਬਿਠਾ ਕੇ ਰੋਹਤਕ ਗਏ ਸਨ। ਰੋਹਤਕ 'ਚ ਉਸ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਪਾਰਸ਼ਵਨਾਥ ਸ਼ਹਿਰ ਲਿਜਾ ਕੇ ਕਤਲ ਕਰ ਦਿੱਤਾ ਗਿਆ। ਸੁਮਿਤ ਤੋਂ ਬਾਅਦ ਮੁਲਜ਼ਮ ਵਿਕਾਸ ਯਾਦਵ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਏ.ਐੱਸ.ਜੇ ਆਰਪੀ ਗੋਇਲ ਦੀ ਅਦਾਲਤ ਨੇ ਇਸ ਮਾਮਲੇ 'ਚ ਸੁਮਿਤ ਅਤੇ ਵਿਕਾਸ ਯਾਦਵ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ 'ਚ ਅੱਜ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਰਾਹੁਲ ਗਾਂਧੀ ਦਾ ਭਾਜਪਾ 'ਤੇ ਤੰਜ਼- ਨਫ਼ਰਤ ਦੇ ਬਜ਼ਾਰ 'ਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ
NEXT STORY