ਨਵੀਂ ਦਿੱਲੀ—ਮਾਨਸੂਨ ਤੋਂ ਪਹਿਲਾਂ ਬਾਰਿਸ਼ ਨੇ ਜਿੱਥੇ ਇਕ ਪਾਸੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉੱਥੇ ਹੁਣ ਆਈ.ਟੀ. ਹੱਬ ਬੈਂਗਲੁਰੂ ਵਾਰਥੂਰ ਝੀਲ ਤੋਂ ਨਿਕਲਣ ਵਾਲੇ ਝੱਗ ਨਾਲ ਲੋਕ ਪਰੇਸ਼ਾਨ ਨਜ਼ਰ ਆਏ। ਦੱਸਿਆ ਜਾਂਦਾ ਹੈ ਕਿ ਇਸ ਝੱਗ 'ਚ ਖਤਰਨਾਕ ਕੈਮੀਕਲ ਹੈ ਜੋ ਲੋਕਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਝੱਗ ਦਾ ਗੋਲਾ ਨਿਕਲ ਦੇ ਸੜਕਾਂ 'ਤੇ ਆ ਰਿਹਾ ਸੀ। ਇਹ ਵਾਰਥਰ ਝੀਲ ਇਕ ਵਾਰ ਫਿਰ ਝੱਗ ਪੈਦਾ ਕਰ ਰਹੀ ਹੈ ਅਤੇ ਇਹ ਝੱਗ ਸੜਕ 'ਤੇ ਆ ਕੇ ਆਵਾਜਾਈ ਵਿਵਸਥਾ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਟ੍ਰੈਫਿਕ 'ਚ ਲੋਕਾਂ ਨੂੰ ਇਸ ਦੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਝੀਲ ਤੋ ਝੱਗ ਦਾ ਗੋਲਾ ਨਿਕਲ ਕੇ ਸੜਕਾਂ 'ਤੇ ਆ ਰਿਹਾ ਸੀ। ਇੰਨਾਂ ਹੀ ਨਹੀਂ ਇਸ ਝੱਗ ਨਾਲ ਬਦਬੂ ਵੀ ਫੈਲ ਗਈ ਸੀ। ਇਸ ਦੀ ਤਸਵੀਰਾਂ ਅਤੇ ਵੀਡੀਓ ਨੂੰ ਸਥਾਨਕ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।
ਕੁਲਭੂਸ਼ਣ ਨੂੰ ਲੈ ਕੇ ਪਾਕਿਸਤਾਨ 'ਚ ਹੁਣ ਨਵੀਂ ਪਟੀਸ਼ਨ ਦਾਇਰ, ਫਿਰ ਤੋਂ ਫਾਂਸੀ ਦੀ ਮੰਗ
NEXT STORY