ਨਵੀਂ ਦਿੱਲੀ— ਅੱਜ ਦੇ ਦਿਨ 21 ਮਈ, 1991 ਨੂੰ ਲਿੱਟੇ ਅੱਤਵਾਦੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਾਨ ਲੈ ਲਈ ਸੀ। ਸ਼੍ਰੀਲੰਕਾ 'ਚ ਸ਼ਾਂਤੀ ਸੈਨਾ ਭੇਜਣ ਤੋਂ ਨਾਰਾਜ਼ ਤਾਮਿਲ ਵਿਦਰੋਹੀਆਂ ਦੇ ਸੰਗਠਨ ਲਿੱਟੇ ਨੇ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ 'ਚ ਰਾਜੀਵ 'ਤੇ ਆਤਮਘਾਤੀ ਹਮਲਾ ਕੀਤਾ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੀ 'ਬਰਸੀ' ਦੇ ਮੌਕੇ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਟਵੀਟ ਕੀਤਾ।
ਰਾਹੁਲ ਗਾਂਧੀ ਨੇ ਲਿਖਿਆ, ''ਮੇਰੇ ਪਿਤਾ ਨੇ ਮੈਨੂੰ ਹਮੇਸ਼ਾ ਸਿਖਾਇਆ ਹੈ ਕਿ ਨਫ਼ਰਤ ਉਨ੍ਹਾਂ ਲੋਕਾਂ ਲਈ ਜੇਲ ਦੀ ਤਰ੍ਹਾਂ ਹੁੰਦੀ ਹੈ, ਜੋ ਇਸ ਦੇ ਨਾਲ ਜਿਉਂਦੇ ਹਨ। ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ 'ਤੇ ਮੈਂ ਉਨਾਂ ਨੂੰ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਸਾਰਿਆਂ ਨਾਲ ਪਿਆਰ ਅਤੇ ਸਨਮਾਨ ਕਰਨਾ ਸਿਖਾਇਆ ਹੈ। ਇਹ ਬਹੁਤ ਕੀਮਤੀ ਤੋਹਫਾ ਹੈ, ਜੋ ਪਿਤਾ ਆਪਣੇ ਬੇਟੇ ਨੂੰ ਦੇ ਸਕਦਾ ਹੈ।''
ਦੱਸਣਾ ਚਾਹੁੰਦੇ ਹਾਂ ਕਿ 1991 'ਚ ਸ਼੍ਰੀਪੇਰੰਬਦੂਰ 'ਚ ਜਦੋਂ ਰਾਜੀਵ ਗਾਂਧੀ ਲੋਕਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ ਤਾਂ ਇਕ ਮਹਿਲਾ ਫੁੱਲਾਂ ਦਾ ਹਾਰ ਲੈ ਕੇ ਉਨ੍ਹਾਂ ਦੇ ਕਰੀਬ ਗਈ ਅਤੇ ਕੋਲ ਜਾਂਦੇ ਹੀ ਉਸ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਦਿੱਤਾ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਉਸ ਦੀ ਲਪੇਟ 'ਚ ਆਉਣ ਵਾਲੇ ਜ਼ਿਆਦਾਤਰ ਲੋਕਾਂ ਦੇ ਮੌਕੇ 'ਤੇ ਹੀ ਪਰਖੱਚੇ ਉੱਡ ਗਏ।
46 ਸਾਲ ਦੇ ਨੌਜਵਾਨ ਨੇਤਾ ਨੂੰ ਗੁਆਉਣ ਦਾ ਮਾਤਮ ਪੂਰੇ ਦੇਸ਼ 'ਚ ਸੀ। ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਹੁਣ ਰਾਜੀਵ ਗਾਂਧੀ ਨਹੀਂ ਰਹੇ। ਰਾਜੀਵ ਗਾਂਧੀ 1984 'ਚ ਆਪਣੀ ਮਾਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰੀ ਬਹੁਮਤ ਨਾਲ 40 ਸਾਲ ਦੀ ਉਮਰ 'ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ।
5 ਲੜਕਿਆਂ ਨੇ ਲੜਕੀ ਨਾਲ ਕੀਤਾ ਗੈਂਗਰੇਪ, ਕੋਰਟ ਦੇ ਆਦੇਸ਼ 'ਤੇ ਕੇਸ ਦਰਜ
NEXT STORY