ਚੰਡੀਗੜ੍ਹ — ਡੇਰਾ ਮੁਖੀ ਦੇ ਮਾਮਲੇ ਦੇ ਨਾਲ-ਨਾਲ ਹਰਿਆਣਾ 'ਤੇ ਸਭ ਦੀ ਨਜ਼ਰ ਜਾਟ ਅੰਦੋਲਨ ਕਾਰਨ ਵੀ ਬਣੀ ਹੋਈ ਹੈ। ਖੱਟੜ ਸਰਕਾਰ ਲਈ ਜਾਟ ਅੰਦੋਲਨ 'ਤੇ ਆਉਣ ਵਾਲਾ ਫੈਸਲਾ ਵੀ ਕੋਈ ਘੱਟ ਸਿਰਦਰਦ ਵਾਲਾ ਨਹੀਂ ਹੈ। ਜਾਟ ਅੰਦਲੋਨ ਦੇ ਜ਼ਖਮ ਨੂੰ ਸਰਕਾਰ ਅਤੇ ਦੇਸ਼ ਅਜੇ ਭੁੱਲਿਆ ਨਹੀਂ ਹੈ। ਇਸ ਦੇ ਫੈਸਲੇ ਤੋਂ ਬਾਅਦ ਦੇ ਮਾਹੌਲ ਨੂੰ ਲੈ ਕੇ ਉੱਚ ਪੱਧਰੀ ਮੰਥਨ ਸ਼ੁਰੂ ਹੋ ਗਿਆ ਹੈ। ਹਰਿਆਣਾ ਸਰਕਾਰ ਲਈ ਅੱਜ ਦਾ ਦਿਨ ਵੀ ਬਹੁਤ ਖਾਸ ਹੈ ਕਿਉਂਕਿ ਡੇਰਾ ਮੁਖੀ ਦੇ ਫੈਸਲੇ ਤੋਂ ਬਾਅਦ ਹੋਈ ਹਿੰਸਾ ਨੂੰ ਰੋਕਣ ਲਈ ਸਰਕਾਰ ਨੂੰ ਬਹੁਤ ਮੁਸ਼ੱਕਤ ਕਰਨੀ ਪਈ ਸੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਾਬਕਾ ਸਰਕਾਰ 'ਚ ਜਾਟ ਸਮੇਤ 6 ਜਾਤੀਆਂ ਨੂੰ ਦਿੱਤੇ ਗਏ ਰਿਜ਼ਰਵੇਸ਼ਨ 'ਤੇ ਫੈਸਲਾ ਆਉਣਾ ਹੈ। ਹਾਈਕੋਰਟ 'ਚ ਸਰਕਾਰ ਵਲੋਂ ਜਾਟ ਸਮੇਤ 6 ਜਾਤੀਆਂ ਨੂੰ ਰਿਜ਼ਰਵੇਸ਼ਨ ਦੇ ਲਈ ਪੁਖਤਾ ਦਲੀਲਾਂ ਦਿੱਤੀਆਂ ਗਈਆਂ ਹਨ, ਪਰ ਹੁਣ ਦੇਖਣਾ ਇਹ ਹੈ ਕਿ ਜਾਟ ਨੂੰ ਰਿਜ਼ਰਵੇਸ਼ਨ ਮਿਲਦਾ ਹੈ ਕਿ ਨਹੀਂ ? ਹਰਿਆਣਾ ਦੀ ਖੱਟੜ ਸਰਕਾਰ ਦੇ ਹੁਣ ਅਦਾਲਤ ਦਾ ਫੈਸਲਾ ਚੁਣੌਤੀ ਬਣਿਆ ਹੈ।
ਵੀਰਵਾਰ ਨੂੰ ਹਰਿਆਣੇ ਦੇ ਗ੍ਰਹਿ ਸਕੱਤਰ ਰਾਮ ਨਿਵਾਸ ਦੇ ਨਾਲ ਡੀ.ਜੀ.ਪੀ. ਬੀ.ਐਸ. ਸੰਧੂ ਸਮੇਤ ਕਈ ਵੱਡੇ ਅਫਸਰਾਂ ਦੀ ਮੀਟਿੰਗ ਹੋਈ, ਜਿਸ ਆਉਣ ਵਾਲੇ ਫੈਸਲੇ ਦੇ ਬਾਰੇ 'ਚ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਿਵਾਸ 'ਤੇ ਵੀ ਮੀਟਿੰਗ ਹੋਈ, ਜਿਸ 'ਚ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਗਈ।
ਕਮਰੇ 'ਚ ਪੁੱਤਰ ਨੂੰ ਇਸ ਹਾਲਤ 'ਚ ਦੇਖ ਮਾਂ ਹੋਈ ਬੇਹੋਸ਼ (ਦੇਖੋ ਤਸਵੀਰਾਂ)
NEXT STORY