ਕਾਨਪੁਰ—ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਆਈ.ਟੀ.ਆਈ. ਦੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ ਸੇਵਾ ਗ੍ਰਾਮ ਕਾਲੋਨੀ 'ਚ ਰਹਿਣ ਵਾਲੀ ਰੇਣੁਕਾ ਆਪਣੇ ਪਤੀ ਦੀ ਮੌਤ ਦੇ ਬਾਅਦ ਇਕੱਲੇ ਪੁੱਤਰ ਪ੍ਰਸ਼ਾਂਤ (22) ਦੇ ਨਾਲ ਰਹਿ ਰਹੀ ਸੀ।

ਵੀਰਵਾਰ ਨੂੰ ਰੇਣੁਕਾ ਸਕੂਲ ਤੋਂ ਪੜਾ ਕੇ ਘਰ ਵਾਪਸ ਆਈ ਤਾਂ ਪੁੱਤਰ ਪੱਖੇ ਨਾਲ ਲਟਕਿਆ ਮਿਲਿਆ, ਜਿਸ ਨੂੰ ਦੇਖ ਉਹ ਚੀਖੀ ਅਤੇ ਬੇਹੋਸ਼ ਹੋ ਗਈ। ਨੇੜੇ-ਤੇੜੇ ਦੇ ਲੋਕ ਰੋਣ ਦੀਆਂ ਅਵਾਜ਼ਾਂ ਸੁਣ ਕੇ ਉਸ ਦੇ ਘਰ ਪਹੁੰਚੇ ਅਤੇ ਉੱਥੇ ਦਾ ਮੰਜ਼ਰ ਦੇਖ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਮਮਰੇ ਭਰਾ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਪਿਛਲੇ ਕਾਫੀ ਦਿਨਾਂ ਤੋਂ ਬੇਹੱਦ ਪਰੇਸ਼ਾਨ ਰਹਿ ਰਿਹਾ ਸੀ। ਕਈ ਵਾਰ ਉਸ ਦੀ ਮਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕੁਝ ਨਹੀਂ ਦੱਸਿਆ।

ਪੁਲਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ, ਜਿਸ ਕਾਰਨ ਆਤਮ ਹੱਤਿਆ ਦੇ ਕਾਰਨ ਸਪੱਸ਼ਟ ਨਹੀਂ ਹੋਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਈਦ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਦਲਾਂ ਨੂੰ ਫੜਨ ਲਈ ਕਸ਼ਮੀਰ 'ਚ ਚੱਲਿਆ ਤਲਾਸ਼ੀ ਅਭਿਆਨ
NEXT STORY