ਨਵੀਂ ਦਿੱਲੀ (ਨੈਸ਼ਨਲ ਡੈਸਕ) - ਲਾਂਗ ਕੋਵਿਡ ਯਾਨੀ ਕੋਰੋਨਾ ਮਹਾਮਾਰੀ ਤੋਂ ਰਿਕਵਰ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਇਸ ਦਾ ਪ੍ਰਭਾਵ ਸਰੀਰ ਦੇ ਹੋਰ ਹਿੱਸਿਆਂ ’ਚ ਮਹਿਸੂਸ ਕੀਤਾ ਜਾਂਦਾ ਹੈ। ਲਾਂਗ ਕੋਵਿਡ ਲੱਛਣਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ ’ਚ ਹਨ। ਇਹ ਕਿਨ੍ਹਾਂ ਕਾਰਨਾਂ ਤੋਂ ਵਿਕਸਤ ਹੁੰਦੇ ਹਨ ? ਕੀ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੇ ਬਾਅਦ ਵੀ ਕੁਝ ਲੋਕਾਂ ’ਚ ਸਰੀਰਕ ਜਾਂ ਹੋਰ ਕਾਰਨਾਂ ਤੋਂ ਇਨ੍ਹਾਂ ਲੱਛਣਾਂ ਦੇ ਉਭਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਖੋਜੀਆਂ ਦੀ ਇਕ ਟੀਮ ਨੇ ਜਿਨ੍ਹਾਂ ਨੇ ਕੋਵਿਡ-19 ਤੋਂ ਪੀੜਤ 200 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ 2 ਤੋਂ 3 ਮਹੀਨਿਆਂ ਤੱਕ ਉਨ੍ਹਾਂ ’ਤੇ ਨਜ਼ਰ ਰੱਖੀ। ਇਕ ਰਿਪੋਰਟ ’ਚ ਇਨ੍ਹਾਂ ਖੋਜੀਆਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਕੁਝ ਜੈਵਿਕ ਕਾਰਕਾਂ ਦੀ ਪਛਾਣ ਕੀਤੀ ਹੈ, ਜੋ ਇਹ ਅੰਦਾਜ਼ਾ ਲਾਉਣ ’ਚ ਮਦਦ ਕਰ ਸਕਦੇ ਹਨ ਕਿ ਕੀ ਕੋਈ ਵਿਅਕਤੀ ਲਾਂਗ ਨਾਲ ਜੁੜੇ ਲੱਛਣਾਂ ਨੂੰ ਵਿਕਸਤ ਕਰੇਗਾ? ਇਹ ਖੋਜ ਜਨਰਲ ਸੇਲ ’ਚ ਪ੍ਰਕਾਸ਼ਿਤ ਹੋਈ ਹੈ।
ਕੋਰੋਨਾ ਇਨਫੈਕਸ਼ਨ ਤੋਂ ਬਾਅਦ ਐਂਟੀ-ਵਾਇਰਲ ਟ੍ਰੀਟਮੈਂਟ ਜ਼ਰੂਰੀ
ਜਾਂਚ ’ਚ ਇਸ ਦੇ 4 ਫੈਕਟਰਸ ਦੀ ਪਛਾਣ ਕੀਤੀ ਗਈ, ਜੋ ਕੋਰੋਨਾ ਵਾਇਰਸ ਤੋਂ ਪੀੜਤ ਕਿਸੇ ਵਿਅਕਤੀ ’ਚ ਕੁਝ ਹਫ਼ਤਿਆਂ ਬਾਅਦ ਸਥਾਈ ਲੱਛਣ ਹੋਣ ਦੇ ਵਧਦੇ ਜ਼ੋਖਮ ਨੂੰ ਦਰਸਾਉਂਦੇ ਹਨ। ਇਨ੍ਹਾਂ ਖੋਜੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਫੈਕਟਰਾਂ ਤੇ ਲਾਂਗ ਕੋਵਿਡ ਵਿਚਾਲੇ ਸਬੰਧ ਹਨ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਜਾਂਚ ’ਚ ਇਹ ਪਤਾ ਲੱਗਾ ਹੈ ਕਿ ਲਾਂਗ ਕੋਵਿਡ ਦੇ ਪ੍ਰਭਾਵਾਂ ਤੋਂ ਬਚਨ ਲਈ ਇਨਫੈਕਸ਼ਨ ਦੇ ਇਲਾਜ ਤੋਂ ਤੁਰੰਤ ਬਾਅਦ ਉਨ੍ਹਾਂ ਲੋਕਾਂ ਨੂੰ ਐਂਟੀ-ਵਾਇਰਲ ਟ੍ਰੀਟਮੈਂਟ ਦਿੱਤਾ ਜਾਣਾ ਚਾਹੀਦਾ ਹੈ। ਇਸ ਅਧਿਐਨ ’ਚ ਸ਼ਾਮਲ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪ੍ਰੋ. ਡਾ. ਸਟੀਵਨ ਡੀਕਸ ਨੇ ਕਿਹਾ ਕਿ ਲਾਂਗ ਕੋਵਿਡ ਨੂੰ ਲੈ ਕੇ ਬਾਇਓਲਾਜੀਕਲ ਮੈਕੇਨਿਜ਼ਮ ਨਾਲ ਇਹ ਪਹਿਲੀ ਸਾਰਥਿਕ ਕੋਸ਼ਿਸ਼ ਹੈ। ਹਾਲਾਂਕਿ ਉਨ੍ਹਾਂ ਨੇ ਅਤੇ ਇਸ ਰਿਸਰਚ ’ਚ ਸ਼ਾਮਲ ਹੋਰ ਖੋਜੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਸਿੱਟੇ ਕਾਫ਼ੀ ਜਾਂਚ ਤੋਂ ਬਾਅਦ ਸਾਹਮਣੇ ਆਏ ਹਨ ਪਰ ਇਨ੍ਹਾਂ ਨੂੰ ਤਸਦੀਕ ਕਰਨ ਲਈ ਹੋਰ ਰਿਸਰਚ ਕਰਨ ਦੀ ਜ਼ਰੂਰਤ ਹੋਵੇਗੀ।
ਕਿਹੜੇ ਹਨ ਜ਼ੋਖਮ ਭਰੇ ਚਾਰ ਫੈਕਟਰ?
ਖੋਜੀਆਂ ਨੇ ਜਿਨ੍ਹਾਂ 4 ਕਾਰਕਾਂ ਦੀ ਪਛਾਣ ਕੀਤੀ ਹੈ, ਉਨ੍ਹਾਂ ’ਚੋਂ ਇਕ ਹੈ ਇਨਫੈਕਸ਼ਨ ਦੀ ਸ਼ੁਰੂਆਤ ’ਚ ਬਲੱਡ ’ਚ ਕੋਰੋਨਾ ਵਾਇਰਸ ਆਰ. ਐੱਨ. ਏ. ਦਾ ਪੱਧਰ, ਜੋ ਕਿ ਵਾਇਰਲ ਲੋਡ ਦਾ ਸੂਚਕ ਹੈ। ਉੱਥੇ ਹੀ ਦੂਜੇ ਫੈਕਟਰ ਦੇ ਤੌਰ ’ਤੇ ਵਿਸ਼ੇਸ਼ ਐਂਟੀਬਾਡੀਜ਼ ਦੀ ਹਾਜ਼ਰੀ । ਇਹ ਐਂਟੀਬਾਡੀਜ਼ ਗਲਤੀ ਨਾਲ ਸਰੀਰ ਦੇ ਟਿਸ਼ਿਆਂ ’ਤੇ ਹਮਲਾ ਕਰਦੀਆਂ ਹਨ। ਉੱਥੇ ਹੀ ਤੀਜਾ ਫੈਕਟਰ ਈਪਸਟਿਨ-ਬਾਰ ਵਾਇਰਸ ਦਾ ਕਾਰਜਸ਼ੀਲ ਨਾ ਹੋਣਾ ਹੈ। ਇਹ ਵਾਇਰਸ ਜ਼ਿਆਦਾਤਰ ਲੋਕਾਂ ਨੂੰ ਪੀੜਤ ਕਰਦਾ ਹੈ। ਉੱਥੇ ਹੀ ਆਖਰੀ ਤੇ ਚੌਥੇ ਫੈਕਟਰ ਦੇ ਤੌਰ ’ਤੇ ਟਾਈਪ-2 ਡਾਇਬੀਟੀਜ਼ ਹੈ। ਹਾਲਾਂਕਿ ਖੋਜੀਆਂ ਤੇ ਹੋਰ ਮਾਹਿਰਾਂ ਨੇ ਕਿਹਾ ਕਿ ਵੱਡੀ ਗਿਣਤੀ ’ਚ ਮਰੀਜ਼ਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਹੋਏ ਅਧਿਐਨਾਂ ’ਚ ਇਹ ਪਤਾ ਚੱਲਿਆ ਹੈ ਕਿ ਡਾਇਬੀਟੀਜ਼ ਕਈ ਮੈਡੀਕਲ ਕੰਡੀਸ਼ਨਾਂ ’ਚੋਂ ਇਕ ਹੈਸ ਜੋ ਲਾਂਗ ਕੋਵਿਡ ਦੇ ਜ਼ੋਖਮ ਨੂੰ ਵਧਾਉਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਿਲਾ ਸਸ਼ਕਤੀਕਰਣ ’ਚ ਰੁਕਾਵਟ ਪਾਉਂਦੀਆਂ ਹਨ ਸੈਕਸ ਸ਼ੋਸ਼ਣ ਦੀਆਂ ਝੂਠੀਆਂ ਸ਼ਿਕਾਇਤਾਂ : ਦਿੱਲੀ ਹਾਈ ਕੋਰਟ
NEXT STORY