ਨਵੀਂ ਦਿੱਲੀ– ਦਿੱਲੀ ਤੋਂ ਕਾਸ਼ੀ ਲਈ ਚੱਲਣ ਵਾਲੀ ਦਿਵਯ ਕਾਸ਼ੀ ਯਾਤਰਾ ਲਈ 22 ਮਾਰਚ ਨੂੰ ‘ਦੇਖੋ ਆਪਣਾ ਦੇਸ਼ ਡੀਲਕਸ ਏ. ਸੀ. ਟੂਰਿਸਟ ਟ੍ਰੇਨ’ ਵੱਲੋਂ ਪਹਿਲੀ ਯਾਤਰਾ ਰਵਾਨਾ ਕੀਤੀ ਜਾਵੇਗੀ। ਇਸ ਲਈ ਲੱਗਭਗ 90 ਫੀਸਦੀ ਸੀਟਾਂ ਬੁੱਕ ਹੋ ਚੁੱਕੀਆਂ ਹਨ। ਦਿੱਲੀ ਸਫਦਰਜੰਗ ਰੇਲਵੇ ਸਟੇਸ਼ਨ ਤੋਂ 5 ਦਿਨਾਂ ਦਾ ਟੂਰ 28 ਮਾਰਚ ਨੂੰ ਇਸ ਤੋਂ ਬਾਅਦ ਫਿਰ ਤੋਂ ਚੱਲੇਗਾ ਤੇ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਅਨੋਖੀ ਯਾਤਰਾ ’ਚ ਕਾਸ਼ੀ ਦੇ ਵਿਸ਼ੇਸ਼ ਮੰਦਰਾਂ ਦੇ ਨਾਲ ਹੀ ਨਵੇਂ ਬਣੇ ਕਾਸ਼ੀ ਵਿਸ਼ਵਨਾਥ ਗਲਿਆਰੇ ਤੇ ਪ੍ਰਾਚੀਨ ਪੰਚਕੋਸੀ ਯਾਤਰਾ ਦੇ ਮਹੱਤਵਪੂਰਨ ਮੰਦਰਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਟ੍ਰੇਨ ’ਚ ਕੁੱਲ 156 ਮੁਸਾਫਰ ਯਾਤਰਾ ਕਰ ਸਕਣਗੇ। 5 ਦਿਨਾਂ ਦੀ ਇਸ ਯਾਤਰਾ ’ਚ ਟੂਰਿਸਟਾਂ ਨੂੰ ਕਾਸ਼ੀ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਨਾਲ ਵਾਰਾਣਸੀ ਦੀ ਸੰਸਕ੍ਰਿਤੀ, ਉੱਤਰਵਾਹਿਨੀ ਗੰਗਾ ਦੇ ਪ੍ਰਾਚੀਨ ਘਾਟਾਂ ਦੇ ਦਰਸ਼ਨ, ਗੰਗਾ ਆਰਤੀ, ਕਾਸ਼ੀ ਦੇ ਪ੍ਰਸਿੱਧ ਵਿਸ਼ਵਨਾਥ ਮੰਦਰ, ਕਾਲ ਭੈਰਵ ਮੰਦਰ, ਤੁਲਸੀ ਮਾਨਸ ਮੰਦਰ, ਸੰਕਟ ਮੋਚਨ ਹਨੂਮਾਨ ਮੰਦਰ, ਦੁਰਗਾ ਮੰਦਰ ਤੇ ਭਾਰਤ ਮਾਤਾ ਮੰਦਰ ਤੇ ਕਾਸ਼ੀ ਦੀ ਵਿਸ਼ਵ ਪ੍ਰਸਿੱਧ ਪੰਚਕੋਸੀ ਯਾਤਰਾ ਦੇ ਰਸਤੇ ’ਤੇ ਸਥਿਤ ਪ੍ਰਾਚੀਨ ਮੰਦਰਾਂ ਦੇ ਦਰਸ਼ਨ ਕਰਵਾਏ ਜਾਣਗੇ।
ਪੂਰਬੀ ਲੱਦਾਖ 'ਚ ਤਣਾਅ ਘੱਟ ਕਰਨ ਲਈ ਭਾਰਤ-ਚੀਨ ਵਿਚਾਲੇ 12 ਘੰਟਿਆਂ ਤੱਕ ਕੀਤੀ ਗੱਲਬਾਤ
NEXT STORY