ਨਵੀਂ ਦਿੱਲੀ - ਪੁਲਾੜ ਵਿਚ ਇਤਿਹਾਸ ਬਣਨ ਵਾਲਾ ਹੈ। ਪੁਲਾੜ ਵਿਗਿਆਨ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋ ਪੁਲਾੜ ਵਿਗਿਆਨੀ ਔਰਤਾਂ ਨਾਲੋਂ-ਨਾਲ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦੇ ਬਾਹਰ ਸੈਰ ਕਰਨਗੀਆਂ। 21 ਅਕਤੂਬਰ ਨੂੰ ਪੁਲਾੜ ਵਿਗਿਆਨੀ ਔਰਤਾਂ ਜੈਸਿਕਾ ਮੀਰ ਅਤੇ ਕ੍ਰਿਸਟੀਨਾ ਕੋਚ ਆਈ. ਐੱਸ. ਐੱਸ. ਤੋਂ ਬਾਹਰ ਨਿਕਲਣਗੀਆਂ ਅਤੇ ਪੁਲਾੜ ਸਟੇਸ਼ਨ ਦੇ ਸੋਲਰ ਪੈਨਲ ਵਿਚ ਲੱਗੀ ਲਿਥੀਅਮ ਆਇਨ ਬੈਟਰੀ ਨੂੰ ਬਦਲਣਗੀਆਂ। ਇਸ ਤੋਂ ਪਹਿਲਾਂ ਔਰਤਾਂ ਦੀ ਪੁਲਾੜ ਵਿਚ ਸੈਰ ਦਾ ਪ੍ਰੋਗਰਾਮ ਮਾਰਚ ਮਹੀਨੇ ਵਿਚ ਸੀ ਪਰ ਸਪੇਸੁਟ ਨਾ ਹੋਣ ਕਾਰਣ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।
ਅਕਤੂਬਰ ਮਹੀਨੇ ਵਿਚ ਕੁਲ ਮਿਲਾ ਕੇ 5 ਸਪੇਸ ਵਾਕ ਕੀਤੇ ਜਾਣਗੇ। ਇਸ ਅਧੀਨ ਪੁਲਾੜ ਸਟੇਸ਼ਨ ਵਿਚ ਮੌਜੂਦ 6 ਪੁਲਾੜ ਯਾਤਰੀ ਬਾਹਰ ਨਿਕਲ ਕੇ ਸਪੇਸ ਸਟੇਸ਼ਨ ਦੀ ਮੁਰੰਮਤ ਕਰਨਗੇ। ਇਸ ਸਮੇਂ ਪੁਲਾੜ ਸਟੇਸ਼ਨ ਵਿਚ ਜੈਸਿਕਾ ਮੀਰ, ਕ੍ਰਿਸਟੀਨਾ ਕੋਚ ਐਂਡ੍ਰਿਊ ਮਾਰਗਨ, ਓਲੇਗ ਸਕ੍ਰੀਪੋਚਾ, ਅਲੇਵ ਜੈਂਡਰ ਸਕਵੋਰਤ ਸੋਵ ਅਤੇ ਲੂਕਾ ਪਰਮੀਤਾਨੋ ਹਨ। ਇਹ ਸਾਰੇ ਅਕਤੂਬਰ ਮਹੀਨੇ ਵਿਚ ਵੱਖ-ਵੱਖ ਮਿਤੀਆਂ 'ਤੇ ਪੁਲਾੜ ਵਿਚ ਸੈਰ ਕਰਨਗੇ। ਇਸ ਤੋਂ ਇਲਾਵਾ ਨਵੰਬਰ ਤੇ ਦਸੰਬਰ ਵਿਚ 5 ਵਾਰ ਪੁਲਾੜ ਵਿਚ ਸੈਰ ਦੀ ਤਜਵੀਜ਼ ਹੈ।
ਮੱਧ ਪ੍ਰਦੇਸ਼ : 12 ਹਜ਼ਾਰ ਰੁਪਏ ਨਾ ਮੋੜਨ 'ਤੇ ਗੁਪਤ ਅੰਗ 'ਚ ਪਾਈਆਂ ਮਿਰਚਾਂ
NEXT STORY