ਦੇਹਰਾਦੂਨ- ਯਮੁਨੋਤਰੀ ਧਾਮ ਦੇ ਕਿਵਾੜ ਅਕਸ਼ੈ ਤ੍ਰਿਤੀਆ, ਸ਼ਨੀਵਾਰ 22 ਅਪ੍ਰੈਲ ਨੂੰ ਸਵੇਰੇ 12 ਵਜ ਕੇ 41 ਮਿੰਟ ’ਤੇ ਕਰਕ ਲਗਨ, ਅਭਿਜੀਤ ਮਹੂਰਤ, ਕ੍ਰਿਤਿਕਾ ਨਛੱਤਰ ’ਚ ਖੁੱਲ੍ਹਣਗੇ। ਯਮੁਨੋਤਰੀ ਮੰਦਰ ਕਮੇਟੀ ਦੇ ਸਕੱਤਰ ਸੁਰੇਸ਼ ਉਨੀਯਾਲ ਨੇ ਦੱਸਿਆ ਕਿ ਯਮੁਨਾ ਜਯੰਤੀ ਮੌਕੇ ਸੋਮਵਾਰ ਮਾਂ ਯਮੁਨਾ ਦੇ ਸਰਦ ਰੁੱਤ ਪ੍ਰਵਾਸ ਖੁਸ਼ੀਮੱਠ (ਖਰਸਾਲੀ) ’ਚ ਮੰਦਰ ਕਮੇਟੀ ਯਮਨੋਤਰੀ ਵੱਲੋਂ ਮਾਂ ਯਮੁਨਾ ਦੀ ਪੂਜਾ ਤੋਂ ਬਾਅਦ ਵਿਧੀ-ਵਿਧਾਨ ਨਾਲ ਪੰਚਾਗ ਗਣਨਾ ਤੋਂ ਬਾਅਦ ਵਿਦਵਾਨ ਆਚਾਰਿਆਂ-ਤੀਰਥ ਪੁਰੋਹਿਤਾਂ ਵੱਲੋਂ ਕਿਵਾੜ ਖੁੱਲ੍ਹਣ ਦੀ ਤਾਰੀਖ ਅਤੇ ਸਮਾਂ ਨਿਸ਼ਚਿਤ ਕੀਤਾ ਗਿਆ।
ਓਧਰ ਯਮੁਨੋਤਰੀ ਮੰਦਰ ਕਮੇਟੀ ਦੇ ਸਕੱਤਰ ਸੁਰੇਸ਼ ਉਨੀਯਾਲ ਨੇ ਦੱਸਿਆ ਕਿ ਇਸੇ ਦਿਨ ਗੰਗੋਤਰੀ ਧਾਮ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ, ਜਿਸ ਨਾਲ ਇਸ ਸਾਲ ਦੀ ਚਾਰਧਾਮ ਯਾਤਰਾ ਸ਼ੁਰੂ ਹੋ ਜਾਵੇਗੀ। ਕੇਦਾਰਨਾਥ ਧਾਮ ਦੇ ਕਿਵਾੜ 25 ਅਪ੍ਰੈਲ ਨੂੰ ਜਦਕਿ ਬਦਰੀਨਾਥ ਦੇ ਕਿਵਾੜ 27 ਅਪ੍ਰੈਲ ਨੂੰ ਖੁੱਲਣਗੇ।
ਸਾਵਰਕਰ ਦੇ ਪੋਤੇ ਦੀ ਚੁਣੌਤੀ, ਰਾਹੁਲ ਸਾਬਿਤ ਕਰਨ ਕਿ ਸਾਵਰਕਰ ਨੇ ਮੁਆਫੀ ਮੰਗੀ
NEXT STORY