ਨੋਇਡਾ— ਨਾਲਜ ਪਾਰਕ ਸਥਿਤ ਇਕ ਨਾਮੀ ਪ੍ਰਾਈਵੇਟ ਕਾਲਜ ਦੀਆਂ 5 ਵਿਦਿਆਰਥਣਾਂ ਨੇ 3 ਪ੍ਰੋਫੈਸਰਾਂ 'ਤੇ ਅਸ਼ਲੀਲ ਹਰਕਤ ਕਰਨ ਦਾ ਦੋਸ਼ ਲਗਾਇਆ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਦੋਸ਼ੀ ਪ੍ਰੋਫੈਸਰ ਉਨ੍ਹਾਂ ਨੂੰ ਤਾੜ ਦੇ ਹਨ ਅਤੇ ਅਸ਼ਲੀਲ ਗੱਲਾਂ ਕਰਦੇ ਹਨ। ਵਿਦਿਆਰਥਣਾਂ ਦੀ ਸ਼ਿਕਾਇਤ 'ਤੇ ਕਾਲਜ ਮੈਨੇਜਮੈਂਟ ਨੇ ਸੋਮਵਾਰ ਨੂੰ ਤਿੰਨਾਂ ਦੋਸ਼ੀਆਂ ਨੂੰ ਸੰਸਥਾਂ 'ਚ ਪ੍ਰਵੇਸ਼ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਤਿੰਨਾਂ ਪ੍ਰੋਫੈਸਰਾਂ ਨੇ ਕਾਲਜ ਦੇ ਬਾਹਰ ਹੰਗਾਮਾ ਕਰਕੇ ਖੁਦ ਨੂੰ ਨਿਰਦੋਸ਼ ਦੱਸਿਆ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਹ ਅਨੁਸ਼ਾਸ਼ਨ ਸਮਿਤੀ ਦੇ ਮੈਂਬਰ ਹਨ, ਲਿਹਾਜਾ ਵਿਦਿਆਰਥਣਾਂ ਉਨ੍ਹਾਂ ਨੂੰ ਫਸਾ ਰਹੀਆਂ ਹਨ। ਦੋਵਾਂ ਪੱਖਾਂ ਵਿਚਕਾਰ ਸ਼ਾਮ ਨੂੰ ਮੈਨੇਜਮੈਂਟ ਨਾਲ ਮੀਟਿੰਗ ਵੀ ਹੋਈ ਪਰ ਕੋਈ ਨਤੀਜੇ ਨਹੀਂ ਨਿਕਲਿਆ।
14 ਫਰਵਰੀ ਨੂੰ ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ
ਕਾਲਜ ਦੀਆਂ 5 ਵਿਦਿਆਰਥਣਾਂ ਨੇ 14 ਫਰਵਰੀ ਨੂੰ ਮੈਨੇਜਮੈਂਟ ਤੋਂ 3 ਪ੍ਰੋਫੈਸਰਾਂ 'ਤੇ ਅਸ਼ਲੀਲ ਗੱਲਾਂ ਕਰਨ, ਅਸ਼ਲੀਲ ਇਸ਼ਾਰੇ ਕਰਨ ਅਤੇ ਤੰਗ ਕਰਨ ਸਮੇਤ ਕਈ ਦੋਸ਼ ਲੱਗਦੇ ਹੋਏ ਲਿਖਤੀ ਸ਼ਿਕਾਇਤ ਕੀਤੀ ਸੀ। ਮੈਨੇਜਮੈਂਟ ਨੇ ਇਸ ਮਾਮਲਾ ਦੀ ਜਾਂਚ ਕਾਲਜ 'ਚ ਗਠਿਤ ਯੌਨ ਸ਼ੋਸ਼ਨ ਕਮੇਟੀ ਨੂੰ ਸੌਂਪ ਦਿੱਤੀ। ਕਾਲਜ ਦਾ ਕਹਿਣਾ ਹੈ ਕਿ ਕਮੇਟੀ ਨੇ ਤਿੰਨਾਂ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ।
ਜਵਾਬ ਨਾ ਦੇਣ 'ਤੇ ਲੱਗੀ ਰੋਕ
ਕਾਲਜ ਦਾ ਕਹਿਣਾ ਹੈ ਕਿ ਦੋਸ਼ਾਂ ਦਾ ਜਵਾਬ ਨਾ ਦੇਣ 'ਤੇ ਉਨ੍ਹਾਂ 'ਤੇ ਸੰਸਥਾ 'ਚ ਆਉਣ 'ਤੇ ਪਾਬੰਦੀ ਲਗਾਈ ਗਈ ਹੈ। ਹੁਣ ਕਮੇਟੀ ਜਾਂਚ ਕਰ ਰਹੀ ਹੈ। ਉਸ ਸਮੇਂ ਤੱਕ ਕਾਲਜ 'ਚ ਉਨ੍ਹਾਂ ਦੇ ਪ੍ਰਵੇਸ਼ 'ਤੇ ਰੋਕ ਲੱਗੀ ਰਹੇਗੀ।
ਤਿੰਨ ਦੋਸ਼ੀ ਪ੍ਰੋਫੈਸਰਾਂ ਨੇ ਦੱਸਿਆ ਸਾਜਿਸ਼
ਦੋਸ਼ੀ ਤਿੰਨਾਂ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਕਾਲਜ ਮੈਨੇਜਮੈਂਟ ਸਾਜਿਸ਼ ਰਚ ਰਿਹਾ ਹੈ। ਉਨ੍ਹਾਂ ਨੂੰ ਨੌਕਰੀ ਤੋਂ ਕੱਢਣਾ ਚਾਹੁੰਦੇ ਹਨ। ਉਹ ਕਲਾਸਰੂਮ 'ਚ ਸਾਰੀਆਂ ਵਿਦਿਆਰਥਣਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ। ਕਲਾਸ 'ਚ ਮੋਬਾਇਲ ਇਸਤੇਮਾਲ ਕਰਨ ਜਾਂ ਗੱਲਾਂ ਕਰਨ 'ਤੇ ਰੋਕ ਲਗਾਉਂਦੇ ਹਨ। ਇਸ ਨਾਲ 2 ਵਿਦਿਆਰਥਣਾਂ 9 ਫਰਵਰੀ ਨੂੰ ਫਰਜ਼ੀ ਗੇਟ ਤੋਂ ਬਾਹਰ ਜਾਣ ਦਾ ਯਤਨ ਕਰ ਰਹੀਆਂ ਸਨ। ਇਨ੍ਹਾਂ ਨੂੰ ਅਨੁਸ਼ਾਸ਼ਨਹੀਣਤਾ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਸੀ। ਲਿਹਾਜਾ ਉਨ੍ਹਾਂ ਨੇ ਝੂਠੀ ਸ਼ਿਕਾਇਤ ਕੀਤੀ ਹੈ।
ਜਵਾਨ ਪੁੱਤਰ ਨੂੰ ਸੀ ਐਡਲਟ ਫਿਲਮਾਂ ਦੇਖਣ ਦੀ ਆਦਤ, ਪਿਤਾ ਨੇ ਚੁੱਕਿਆ ਖੌਫਨਾਕ ਕਦਮ
NEXT STORY