ਨਵੀਂ ਦਿੱਲੀ — ਕੇਂਦਰੀ ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਲਈ ਜ਼ਰੂਰੀ ਖਬਰ ਹੈ। ਦਰਅਸਲ ਕੇਂਦਰ ਸਰਕਾਰ ਪੈਨਸ਼ਨ ਕਢਵਾਉਣ ਦੀ ਉਮਰ ਹੱਦ 'ਚ ਬਦਲਾਅ ਕਰਨ ਜਾ ਰਹੀ ਹੈ। ਖਬਰਾਂ ਮੁਤਾਬਕ ਹੁਣ ਪੈਨਸ਼ਨ ਲਈ ਉਮਰ ਦੀ ਹੱਦ ਨੂੰ ਵਧਾ ਕੇ 60 ਸਾਲ ਤੱਕ ਕੀਤਾ ਜਾ ਸਕਦਾ ਹੈ । ਮੌਜੂਦਾ ਸਮੇਂ 'ਚ ਪੈਨਸ਼ਨ ਲੈਣ ਦੀ ਉਮਰ 58 ਸਾਲ ਹੈ।
ਅਗਲੇ ਹਫਤੇ ਹੋ ਸਕਦਾ ਹੈ ਫੈਸਲਾ
EPFO ਦੇ ਸੈਂਟਰਲ ਬੋਰਡ ਟਰੱਸਟ ਦੀ ਨਵੰਬਰ ਮਹੀਨੇ 'ਚ ਹੋਣ ਵਾਲੀ ਦੂਜੀ ਬੈਠਕ 'ਚ ਇਸ 'ਤੇ ਵਿਚਾਰ ਹੋ ਸਕਦਾ ਹੈ। ਸੈਂਟਰਲ ਬੋਰਡ ਟਰੱਸਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੇਸ਼ਕਸ਼ ਨੂੰ ਕਿਰਤ ਮੰਤਰਾਲੇ ਜ਼ਰੀਏ ਕੈਬਨਿਟ ਮਨਜ਼ੂਰੀ ਲਈ ਭੇਜਿਆ ਜਾਵੇਗਾ। EPFO ਮੁਤਾਬਕ ਇਸ ਫੈਸਲੇ ਨਾਲ ਪੈਨਸ਼ਨ ਫੰਡ ਨੂੰ 30 ਹਜ਼ਾਰ ਕਰੋੜ ਰੁਪਏ ਦੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਨੌਕਰੀਪੇਸ਼ਾ ਲੋਕਾਂ ਦੀ ਰਿਟਾਇਰਮੈਂਟ ਉਮਰ ਵੀ 2 ਸਾਲ ਵਧ ਸਕਦੀ ਹੈ।
ਭਾਰਤ 'ਚ ਕਿਉਂ ਹੋਣ ਜਾ ਰਿਹੈ ਇਹ ਬਦਲਾਅ
ਖਬਰਾਂ ਮੁਤਾਬਕ EPF ਐਕਟ 1952 'ਚ ਬਦਲਾਅ ਦੀ ਤਿਆਰੀ ਹੈ। ਪੈਨਸ਼ਨ ਨਿਯਮਾਂ 'ਚ ਬਦਲਾਅ ਦੇ ਕਾਰਨ ਗਲੋਬਲ ਪੱਧਰ 'ਤੇ ਪੈਨਸ਼ਨ ਉਮਰ ਨੂੰ ਆਧਾਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਜ਼ਿਆਦਾਤਰ ਪੈਨਸ਼ਨ ਫੰਡ 'ਚ ਪੈਨਸ਼ਨ ਦੀ ਉਮਰ 65 ਸਾਲ ਤੈਅ ਕੀਤੀ ਗਈ ਹੈ। ਅਜਿਹੇ 'ਚ ਭਾਰਤ 'ਚ ਵੀ ਇਸ 'ਚ ਬਦਲਾਅ ਦੀ ਤਿਆਰੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਨੌਕਰੀਪੇਸ਼ਾ ਦੀ ਸੈਲਰੀ 'ਚੋਂ ਕੱਟਿਆ ਜਾਣ ਵਾਲਾ ਪੈਸਾ 2 ਖਾਤਿਆਂ 'ਚ ਜਮ੍ਹਾਂ ਹੁੰਦਾ ਹੈ। ਪਹਿਲਾ EPF ਅਤੇ ਦੂਜਾ ਪੈਨਸ਼ਨ ਫੰਡ ਯਾਨੀ EPSI ਕਰਮਚਾਰੀਆਂ ਦੀ ਸੈਲਰੀ 'ਚੋਂ ਕੱਟੀ ਜਾਣ ਵਾਲੀ 12 ਫੀਸਦੀ ਰਕਮ ਵਿਚੋਂ 3.67 ਫੀਸਦੀ EPF ਅਤੇ 8.33 ਫੀਸਦੀ ਕਰਮਚਾਰੀ ਪੈਨਸ਼ਨ ਯੋਜਨਾ(EPS) 'ਚ ਜਮ੍ਹਾ ਹੁੰਦੀ ਹੈ।
ਇੱਥੇ ਬਣਦੇ ਨੇ 10 ਕਰੋੜ ਦੀਵੇ, ਅਮਰੀਕਾ-ਕੈਨੇਡਾ ਤਕ ਹੈ ਡਿਮਾਂਡ
NEXT STORY