ਪਹਿਲਗਾਮ/ਜੰਮੂ, (ਉਦੇ)- ਸਾਲਾਨਾ ਅਮਰਨਾਥ ਯਾਤਰਾ ਦੀ ਸਮਾਪਤੀ ਨੂੰ ਹੁਣ 2 ਹੀ ਦਿਨ ਬਾਕੀ ਬਚੇ ਹਨ।ਸ਼੍ਰੀਨਗਰ ਦੇ ਦਸ਼ਨਾਮੀ ਅਖਾੜੇ ਤੋਂ ਸ਼ਿਵ ਅਤੇ ਸ਼ਕਤੀ ਦੀ ਪ੍ਰਤੀਕ ਪਵਿੱਤਰ ਛੜੀ ਮੁਬਾਰਕ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ’ਚ ਮੰਗਲਵਾਰ ਨੂੰ ਸ਼ੇਸ਼ਨਾਗ ਪੜਾਅ ’ਤੇ ਪਹੁੰਚੀ। ਦੋਵਾਂ ਛੜੀਆਂ ਦੀ ਪਵਿੱਤਰ ਸ਼ੇਸ਼ਨਾਗ ਝੀਲ ਦੇ ਕੰਢੇ ਪੂਜਾ ਕੀਤੀ ਗਈ। ਸ਼ਾਮ ਨੂੰ ਹੋਈ ਆਰਤੀ ’ਚ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ।
ਚੰਦਨਵਾੜੀ ’ਚ ਰਾਤ ਆਰਾਮ ਤੋਂ ਬਾਅਦ ਮੰਗਲਵਾਰ ਨੂੰ ਮਹੰਤ ਦੀਪੇਂਦਰ ਗਿਰੀ ਅਤੇ ਹੋਰ ਸਾਧੂ-ਸੰਤ ਪਵਿੱਤਰ ਛੜੀਆਂ ਨੂੰ ਲੈ ਕੇ ਸ਼ੇਸ਼ਨਾਗ ਝੀਲ ’ਚ ਯਾਤਰਾ ਕੈਂਪ ਤੱਕ ਪੁੱਜੇ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਹੁੰਚੀਆਂ ਪਵਿੱਤਰ ਛੜੀਆਂ ਦਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀਆਂ ਪ੍ਰਤੀਕ ਪਵਿੱਤਰ ਛੜੀਆਂ ਦੇ ਦਰਸ਼ਨ ਅਤੇ ਪੂਜਾ ਕੀਤੀ।
ਬੁੱਧਵਾਰ ਨੂੰ ਪਵਿੱਤਰ ਛੜੀ ਪੰਜਤਰਣੀ ਲਈ ਰਵਾਨਾ ਹੋਵੇਗੀ ਅਤੇ ਰਾਤ ਆਰਾਮ ਉਪਰੰਤ ਵੀਰਵਾਰ ਤੜਕੇ ਪਵਿੱਤਰ ਅਮਰਨਾਥ ਗੁਫਾ ’ਚ ਦੋਵਾਂ ਛੜੀਆਂ ਨੂੰ ਸਥਾਪਤ ਕਰ ਕੇ ਪੂਜਾ ਕੀਤੀ ਜਾਵੇਗੀ। ਅਧਿਕਾਰਕ ਤੌਰ ’ਤੇ 2 ਸਤੰਬਰ ਨੂੰ ਪਹਿਲਗਾਮ ’ਚ ਲਿੱਦਰ ਨਦੀ ਕੰਢੇ ਦੋਵਾਂ ਛੜੀਆਂ ਦੀ ਪੂਜਾ ਦੇ ਨਾਲ ਯਾਤਰਾ ਖ਼ਤਮ ਹੋਵੇਗੀ।
NHAI ਚੇਅਰਮੈਨ ਨੇ ਦੇਖੇ ਹਾਲਾਤ, ਮਨਾਲੀ ਸੜਕ 15 ਅਕਤੂਬਰ ਤੱਕ ਹੋਵੇਗੀ ਬਹਾਲ
NEXT STORY