ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਯੂਨਾਈਟਿਡ ਸਹਿਕਾਰੀ ਬੈਂਕ ਲਿਮਟਿਡ ਦਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਬਗਨਾਨ ਵਿਚ ਮੌਜੂਦ ਇਸ ਬੈਂਕ ਦੀ ਮਾੜੀ ਵਿੱਤੀ ਸਥਿਤੀ ਦੇ ਮੱਦੇਨਜ਼ਰ ਆਰਬੀਆਈ ਨੇ ਇਹ ਕਦਮ ਚੁੱਕਿਆ ਹੈ। ਆਰਬੀਆਈ ਦਾ ਕਹਿਣਾ ਹੈ ਕਿ ਬੈਂਕ ਕੋਲ ਲੌੜੀਂਦੀ ਤਰਲਤਾ ਨਹੀਂ ਹੈ ਅਤੇ ਨਾ ਹੀ ਭਵਿੱਖ ਵਿਚ ਕਮਾਈ ਦੀ ਕੋਈ ਉਮੀਦ ਹੈ, ਇਸ ਲਈ ਯੂਨਾਈਟਿਡ ਸਹਿਕਾਰੀ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 13 ਮਈ 2021 ਦੇ ਕਾਰੋਬਾਰੀ ਸਮਾਂ ਖਤਮ ਹੋਣ ਤੋਂ ਬਾਅਦ ਇਹ ਬੈਂਕ ਹੁਣ ਕਿਸੇ ਵੀ ਤਰ੍ਹਾਂ ਦਾ ਬੈਂਕਿੰਗ ਕਾਰੋਬਾਰ ਨਹੀਂ ਕਰ ਸਕਦਾ।
ਰਿਜ਼ਰਵ ਬੈਂਕ ਆਫ ਇੰਡੀਆ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਯੂਨਾਈਟਿਡ ਕੋ-ਆਪਰੇਟਿਵ ਬੈਂਕ ਲਿਮਟਿਡ ਦੁਆਰਾ ਸੌਂਪੇ ਗਏ ਦਸਤਾਵੇਜ਼ਾਂ ਅਨੁਸਾਰ, ਸਾਰੇ ਖ਼ਾਤਾਧਾਰਕਾਂ ਨੂੰ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ(ਡੀਆਈਸੀਜੀਸੀ) ਕੋਲੋਂ ਉਨ੍ਹਾਂ ਦੀ ਰਾਸ਼ੀ ਵਾਪਸ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਡੀ.ਆਈ.ਜੀ.ਜੀ.ਸੀ. ਐਕਟ, 1961 ਦੀਆਂ ਧਾਰਾਵਾਂ ਅਨੁਸਾਰ ਜਮ੍ਹਾਕਰਤਾ ਡੀ.ਆਈ.ਜੀ.ਜੀ.ਸੀ. ਐਕਟ, 1961 ਦੇ ਉਪਬੰਧਾਂ ਅਨੁਸਾਰ ਜਮ੍ਹਾ ਬੀਮਾ ਦਾਅਵੇ ਅਧੀਨ ਡੀ.ਆਈ.ਜੀ.ਜੀ.ਸੀ. ਤੋਂ ਆਪਣੀ ਕੁੱਲ ਰਾਸ਼ੀ ਵਿਚੋਂ ਪੰਜ ਲੱਖ ਰੁਪਏ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ 5 ਲੱਖ ਤੋਂ ਘੱਟ ਜਮ੍ਹਾਂ ਰਾਸ਼ੀ ਵਾਲੇ ਖ਼ਾਤਾਧਾਰਕ ਆਪਣੀ ਪੂਰੀ ਰਾਸ਼ੀ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : ਇਟਲੀ ਨੇ ਗੂਗਲ 'ਤੇ ਠੋਕਿਆ 904 ਕਰੋੜ ਰੁਪਏ ਦਾ ਜੁਰਮਾਨਾ, ਕਿਹਾ- ਨਹੀਂ ਚੱਲੇਗੀ ਮਨਮਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਔਰਤ ਦਾ ਕੀ ਕਸੂਰ? ਚੌਥੀ ਵਾਰ ਵੀ ਜਨਮੀ ਧੀ ਤਾਂ ਮਾਂ ਨੂੰ ਸਹੁਰਾ ਪਰਿਵਾਰ ਨੇ ਗਲ਼ਾ ਘੁੱਟ ਕੇ ਦਿੱਤੀ ਦਰਦਨਾਕ ਮੌਤ
NEXT STORY