ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੂੰ ਆਪਣੀ ਵਿਧਵਾ ਮਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ 40 ਸਾਲਾ ਪੁੱਤਰ ਆਪਣੀ 58 ਸਾਲਾ ਮਾਂ ਨੂੰ ਆਪਣੀ ਪਤਨੀ ਵਾਂਗ ਰੱਖਣਾ ਚਾਹੁੰਦਾ ਸੀ, ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਕੱਲੀ ਰਹਿ ਗਈ ਸੀ।
ਬੁਲੰਦਸ਼ਹਿਰ ਦੀ ਫਾਸਟ ਟਰੈਕ ਅਦਾਲਤ ਨੇ ਇਸ ਅਪਰਾਧ ਲਈ ਦੋਸ਼ੀ ਆਬਿਦ ਨੂੰ ਸਜ਼ਾ ਸੁਣਾਈ ਹੈ, ਨਾਲ ਹੀ ਉਸ ਨੂੰ 50,000 ਰੁਪਏ ਦਾ ਜੁਰਮਾਨਾ ਵੀ ਭਰਨਾ ਹੋਵੇਗਾ। ਜੱਜ ਵਰੁਣ ਨਿਗਮ ਨੇ ਇਹ ਫੈਸਲਾ ਸੁਣਾਇਆ ਅਤੇ ਲੋਕਾਂ ਨੇ ਅਦਾਲਤ ਦੇ ਇਸ ਫੈਸਲੇ 'ਤੇ ਖੁਸ਼ੀ ਜਤਾਈ ਹੈ। ਇਹ ਘਟਨਾ 16 ਜਨਵਰੀ 2023 ਦੀ ਹੈ, ਜਦੋਂ ਮਾਂ ਚਾਰਾ ਲਿਆਉਣ ਲਈ ਜੰਗਲ 'ਚ ਗਈ ਸੀ ਤਾਂ ਉਸ ਦੇ ਬੇਟੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਇਸ ਤੋਂ ਬਾਅਦ ਪੀੜਤਾ ਨੇ ਇਸ ਘਟਨਾ ਬਾਰੇ ਆਪਣੇ ਛੋਟੇ ਬੇਟੇ ਨੂੰ ਦੱਸਿਆ।
ਇਹ ਵੀ ਪੜ੍ਹੋ : ਗਾਹਕਾਂ ਦੀਆਂ ਲੱਗੀਆਂ ਮੌਜਾਂ! Airtel ਨੇ ਲਾਂਚ ਕੀਤੇ 30 ਦਿਨ ਤੱਕ ਚੱਲਣ ਵਾਲੇ ਸਸਤੇ ਡਾਟਾ ਪਲਾਨ
ਪੀੜਤ ਦੇ ਛੋਟੇ ਬੇਟੇ ਨੇ ਬੁਲੰਦਸ਼ਹਿਰ ਕੋਤਵਾਲੀ ਦਿਹਾਤ 'ਚ ਆਪਣੇ ਭਰਾ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਆਬਿਦ ਨੂੰ ਗ੍ਰਿਫਤਾਰ ਕਰ ਲਿਆ। ਏਡੀਜੀਸੀ ਕ੍ਰਾਈਮ ਵਿਜੇ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪੀੜਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਲੜਕਾ ਚਾਹੁੰਦਾ ਸੀ ਕਿ ਉਹ ਉਸ ਨਾਲ ਉਸ ਦੀ ਪਤਨੀ ਵਾਂਗ ਰਹੇ। ਉਸ ਨੇ ਕਈ ਵਾਰ ਆਪਣੇ ਪੁੱਤਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਜਾਂਚ ਅਤੇ ਸਰਕਾਰੀ ਕਾਨੂੰਨੀ ਟੀਮ ਦੀ ਮਦਦ ਨਾਲ ਸਿਰਫ 19 ਮਹੀਨਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਸੰਭਵ ਹੋ ਸਕੀ ਹੈ।
ਕੋਰਟ ਨੇ ਲਾਇਆ ਜੁਰਮਾਨਾ
ਇਸ ਮਾਮਲੇ 'ਚ ਐੱਸਪੀ ਦਿਹਾਤ ਰੋਹਿਤ ਮਿਸ਼ਰਾ ਨੇ ਦੱਸਿਆ ਕਿ 'ਆਪਰੇਸ਼ਨ ਕਨਵੀਕਸ਼ਨ' ਤਹਿਤ ਮਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮੁਹਿੰਮ ਤਹਿਤ ਬੁਲੰਦਸ਼ਹਿਰ 'ਚ ਦੋਸ਼ੀਆਂ ਨੂੰ ਲਗਾਤਾਰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਐੱਸਐੱਸਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਇਸ ਅਪਰੇਸ਼ਨ ਤਹਿਤ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਸਜ਼ਾ ਬੁਲੰਦਸ਼ਹਿਰ ਵਿਚ ਦਿੱਤੀ ਗਈ ਹੈ।
ਇੱਥੇ ਕਈ ਅਪਰਾਧੀਆਂ ਨੂੰ ਫਾਂਸੀ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਸੁਣਾਈ ਗਈ ਹੈ। ਇਹ ਸਭ ਪੁਲਸ ਦੀ ਸਖ਼ਤ ਮਿਹਨਤ ਅਤੇ ਸਰਕਾਰੀ ਕਾਨੂੰਨੀ ਟੀਮ ਦੇ ਯਤਨਾਂ ਸਦਕਾ ਹੋਇਆ ਹੈ। ਅਜਿਹੇ ਮਾਮਲਿਆਂ ਵਿਚ ਸਜ਼ਾਵਾਂ ਦੇਣ ਨਾਲ ਅਪਰਾਧੀਆਂ ਵਿਚ ਡਰ ਵਧੇਗਾ ਅਤੇ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਣ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਤਿੰਨ ਨਕਸਲੀ ਢੇਰ ਤੇ ਹਥਿਆਰ ਵੀ ਬਰਾਮਦ
NEXT STORY