ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਇਕ ਮੁੱਠਭੇੜ 'ਚ ਇਕ ਮਹਿਲਾ ਨਕਸਲੀ ਸਮੇਤ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਨੇ ਨਰਾਇਣਪੁਰ ਦੇ ਅਬੂਝਮਾਦ ਇਲਾਕੇ 'ਚ ਹੋਏ ਮੁਕਾਬਲੇ 'ਚ ਇੱਕ ਮਹਿਲਾ ਨਕਸਲੀ ਸਮੇਤ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਹੈ।
ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਜਾਰੀ
ਉਨ੍ਹਾਂ ਕਿਹਾ ਕਿ ਅਬੂਝਾਮਦ ਇਲਾਕੇ 'ਚ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸੁਰੱਖਿਆ ਬਲਾਂ ਦੀ ਟੀਮ ਇਲਾਕੇ 'ਚ ਸੀ ਤਾਂ ਅੱਜ ਸ਼ਾਮ 4 ਵਜੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ।
ਏ.ਕੇ.-47 ਰਾਈਫਲ ਤੇ ਹੋਰ ਹਥਿਆਰ ਬਰਾਮਦ
ਸੁਰੱਖਿਆ ਬਲਾਂ ਨੇ ਮੌਕੇ ਤੋਂ ਤਿੰਨ ਨਕਸਲੀਆਂ ਦੀਆਂ ਲਾਸ਼ਾਂ, ਏਕੇ-47 ਰਾਈਫਲਾਂ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਸਾਰੇ ਜਵਾਨ ਸੁਰੱਖਿਅਤ ਹਨ। ਇਲਾਕੇ 'ਚ ਨਕਸਲੀਆਂ ਖਿਲਾਫ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।
ਔਰਤਾਂ ਦੇ ਪਵਿੱਤਰ ਵਜੂਦ ਦੀ ਹਰ ਹਾਲ ’ਚ ਰੱਖਿਆ ਜ਼ਰੂਰੀ : ਹਾਈ ਕੋਰਟ
NEXT STORY