ਮਹਾਰਾਸ਼ਟਰ— ਇੰਨੀਂ ਦਿਨੀਂ ਛੋਟੀ-ਛੋਟੀ ਜਿਹੀ ਗੱਲ 'ਤੇ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਠਾਣੇ ਦਾ ਹੈ, ਜਿੱਥੇ ਸਿਰਫ ਇਕ ਰੁਪਏ ਨੂੰ ਲੈ ਕੇ ਹੋਏ ਝਗੜੇ 'ਚ ਇਸ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਠਾਣੇ ਪੁਲਸ ਬੁਲਾਰੇ ਸੁਖਦਾ ਨਾਰਕਰ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੇਰ ਰਾਤ ਨੂੰ ਹੋਈ। ਮਨੋਹਰ ਗਾਮਨੇ (54) ਘਰ ਕੋਲ ਸਥਿਤ ਇਕ ਦੁਕਾਨ ਤੋਂ ਅੰਡੇ ਖਰੀਦਣ ਗਏ ਸਨ। ਗਾਮਨੇ ਨੇ ਦੁਕਾਨਦਾਰਾਂ ਨੂੰ ਅੰਡਿਆਂ ਦੀ ਕੁੱਲ ਕੀਮਤ ਤੋਂ ਕਥਿਤ ਤੌਰ 'ਤੇ ਇਕ ਰੁਪਿਆ ਘੱਟ ਦਿੱਤਾ। ਇਸ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਗੱਲ ਵਧਣ ਲੱਗੀ ਅਤੇ ਦੁਕਾਨਦਾਰ ਗਲਤ ਵਤੀਰਾ ਕਰਨ ਲੱਗਾ। ਜਿਸ ਤੋਂ ਬਾਅਦ ਗਾਮਨੇ ਘਰ ਵਾਪਸ ਆਏ।
ਅਧਿਕਾਰੀ ਨੇ ਦੱਸਿਆ ਕਿ ਗਾਮਨੇ ਅਤੇ ਉਸ ਦਾ ਬੇਟਾ ਬਾਅਦ 'ਚ ਦੁਕਾਨਦਾਰ ਕੋਲ ਗਏ ਅਤੇ ਗਲਤ ਵਤੀਰੇ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਦੋਹਾਂ ਦਰਮਿਆਨ ਫਿਰ ਤੋਂ ਬਹਿਸ ਹੋ ਗਈ। ਦੁਕਾਨਦਾਰ ਦੇ ਬੇਟੇ ਨੇ ਗਾਮਨੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ, ਜਿਸ ਨਾਲ ਮੌਕੇ 'ਤੇ ਹੀ ਗਾਮਨੇ ਦੀ ਮੌਤ ਹੋ ਗਈ। ਪੁਲਸ ਬੁਲਾਰੇ ਸੁਖਦਾ ਨਾਰਕਰ ਨੇ ਦੱਸਿਆ ਕਿ ਦੋਸ਼ੀ ਸੁਧਾਕਰ ਪ੍ਰਭੂ (45) ਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੋਇਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮਹੇਂਦਰਨਗਰ 'ਚ ਸੈਂਟਰਲ ਯੂਨੀਵਰਸਿਟੀ ਦੇ 2 ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆ ਚੁਕਿਆ ਹੈ। ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਨੋਇਡਾ 'ਫਰਜ਼ੀ ਐਨਕਾਊਂਟਰ' ਕੇਸ : 4 ਪੁਲਸ ਕਰਮਚਾਰੀਆਂ ਨੂੰ ਭੇਜਿਆ ਜੇਲ
NEXT STORY