ਮੁੰਬਈ—ਮਹਾਰਾਸ਼ਟਰ ਦੇ ਪ੍ਰਸਿੱੱਧ ਸੈਲਾਨੀ ਸਥਾਨ ਮਹਾਬਲੇਸ਼ਵਰ ਦੇ ਇਕ ਹੋਟਲ 'ਚ ਇਕ ਵਿਅਕਤੀ ਨੇ ਆਪਣੇ ਬੇਟੇ ਸਾਹਮਣੇ ਆਪਣੀ ਪਤਨੀ ਦਾ ਕਥਿਤ ਤੌਰ 'ਤੇ ਕਤਲ ਕਰ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਆਪਣੇ 11 ਸਾਲਾਂ ਬੇਟੇ ਨਾਲ ਅਨਿਲ ਸ਼ਿੰਦੇ (34) ਅਤੇ ਉਨ੍ਹਾਂ ਦੀ ਪਤਨੀ ਸੀਮਾ (30) ਸਿਤਾਰਾ ਜ਼ਿਲੇ 'ਚ ਸਥਿਤ ਇਸ ਸੈਲਾਨੀ ਸਥਾਨ ਦੀ ਯਾਤਰਾ 'ਤੇ ਆਏ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਪਣੇ ਹੋਟਲ ਦੇ ਕਮਰੇ 'ਚ ਪਰਤਨ 'ਤੇ ਜੋੜੇ ਵਿਚਾਲੇ ਬਹਿਸ ਹੋ ਗਈ। ਬੱਚੇ ਨੇ ਪੁਲਸ ਨੂੰ ਦੱਸਿਆ ਕਿ ਮਾਤਾ-ਪਿਤਾ ਵਿਚਾਲੇ ਹੋ ਰਹੀ ਬਹਿਸ ਨਾਲ ਉਹ ਉੱਠ ਗਿਆ। ਉਸ ਨੇ ਦੇਖਿਆ ਕਿ ਉਸ ਦਾ ਪਿਤਾ ਉਸ ਦੀ ਮਾਂ 'ਤੇ ਚਾਕੂ ਨਾਲ ਹਮਲਾ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਿੰਦੇ ਨੇ ਆਪਣੀ ਪਤਨੀ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਆਪਣਾ ਗਲ੍ਹਾ ਵੱਢ ਲਿਆ। ਮੌਕੇ 'ਤੇ ਪਹੁੰਚੀ ਪੁਲਸ ਜੋੜੇ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਸ ਸਿਲਸਿਲੇ 'ਤ ਇਕ ਮਾਮਲਾ ਦਰਜ ਕੀਤਾ ਗਿਆ ਹੈ।
J&K: ਪਾਕਿ ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਜਵਾਨ ਸ਼ਹੀਦ
NEXT STORY