ਨਵੀਂ ਦਿੱਲੀ—ਦਿੱਲੀ ਦੇ ਜੰਤਰ-ਮੰਤਰ 'ਚ ਇਕ ਵਾਰ ਫਿਰ ਤਾਮਿਲਨਾਡੂ ਦੇ ਕਿਸਾਨ ਮਾਨਵ ਕੰਕਾਲਾਂ ਦੇ ਨਾਲ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ 100-200 ਦਿਨ ਤੱਕ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਚ ਇਕ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਸੋਕੇ ਦੀ ਮਾ ਝੇਲ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੇ ਮਾਰਚ-ਅਪ੍ਰੈਲ 'ਚ ਕਰਜ਼ਮਾਫੀ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ 'ਚ ਆਪਣੇ ਖਾਸ ਤਰੀਕੇ ਦੇ ਵਿਰੋਧ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ।
ਜੰਤਰ-ਮੰਤਰ 'ਤੇ ਮਾਨਵ ਕੰਕਾਲ ਦੇ ਹਿੱਸਿਆਂ ਜਿਵੇਂ ਖੋਪੜੀ ਅਤੇ ਹੱਡੀਆਂ ਦੇ ਨਾਲ ਕਿਸਾਨਾਂ ਨੇ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਕਿਸੇ ਦਿਨ ਉਨ੍ਹਾਂ ਨੇ ਸਿਰ ਅਤੇ ਦਾੜੀ ਮੁਨਵਾਈ ਤਾਂ ਕਿਸੇ ਦਿਨ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ। 40 ਦਿਨ ਤੱਕ ਚੱਲੇ ਆਪਣੇ ਪ੍ਰਦਰਸ਼ਨ ਨੂੰ 25 ਮਾਰਚ ਦੇ ਦਿਨ ਮੁਲਤਵੀ ਕਰਨ ਦੇ ਬਾਅਦ ਕਿਸਾਨਾਂ ਨੇ ਕਿਹਾ ਸੀ ਕਿ ਉਹ ਇਕ ਦਿਨ ਫਿਰ ਵਾਪਸ ਆਉਣਗੇ ਅਤੇ 16 ਜੁਲਾਈ ਨੂੰ ਤਾਮਿਲਨਾਡੂ ਦੇ ਕਿਸਾਨ ਇਕ ਵਾਰ ਫਿਰ ਵਾਪਸ ਆਏ ਹਨ। ਇਸ ਦੇ ਇਲਾਵਾ ਪ੍ਰਦਰਸ਼ਨਕਾਰੀ ਕਿਸਾਵਾਂ ਦੀ ਮੰਗ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਨੂੰ ਪੈਂਸ਼ਨ ਦਿੱਤੀ ਜਾਵੇ ਅਤੇ ਉੱਚ ਲਾਭ ਮਿਲੇ। ਨਾਲ ਹੀ ਕਾਵੇਰੀ ਵਾਟਰ ਮੈਨੇਜਮੈਂਟ ਬੋਰਡ ਬਣਵਾਇਆ ਜਾਵੇ।
ਦੋ ਧਿਰਾਂ 'ਚ ਮਾਮੂਲੀ ਗੱਲ ਨੂੰ ਲੈ ਕੇ ਚਲੀਆਂ ਤਲਵਾਰਾਂ ਅਤੇ ਗੰਢਾਸੇ, ਪਿੰਡ 'ਚ ਦਹਿਸ਼ਤ ਦਾ ਮਾਹੌਲ
NEXT STORY