ਮੁੰਬਈ — ਇਕ ਅਧਿਆਪਕ ਅਤੇ ਸਕੂਲ ਦੇ ਡਾਇਰੈਕਟਰ ਨੇ ਡਰੈਸ ਕੋਡ ਦਾ ਪਾਲਣ ਨਾ ਕਰਨ 'ਤੇ 25 ਵਿਦਿਆਰਥੀਆਂ ਦੇ ਵਾਲ ਕੱਟ ਦਿੱਤੇ। ਮਾਮਲਾ ਮੁੰਬਈ ਦੇ ਇਕ ਸਕੂਲ ਦਾ ਹੈ। ਪੁਲਸ ਨੇ ਅਧਿਆਪਕ, ਡਾਇਰੈਕਟਰ ਸਮੇਤ ਸਕੂਲ ਦੇ 3 ਹੋਰ ਕਰਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਵਿਕ੍ਰੋਲੀ ਉਪ ਨਗਰ ਦੀ ਹੈ। ਘਟਨਾ ਤੋਂ ਬਾਅਦ ਕੁਝ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਕੂਲ ਵੱਲੋਂ 5ਵੀਂ ਕਲਾਸ ਤੋਂ ਲੈ ਕੇ 8ਵੀਂ ਕਾਲਸ ਤੱਕ ਦੇ ਵਿਦਿਆਰਥੀਆਂ ਨੂੰ ਛੋਟੇ ਵਾਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਸ਼ੁੱਕਰਵਾਰ ਸਵੇਰ ਨੂੰ ਜਦੋਂ ਚੈਕਿੰਗ ਹੋਈ ਤਾਂ 25 ਬੱਚਿਆਂ ਦੇ ਵਾਲ ਲੰਬੇ ਸਨ। ਦੋਸ਼ ਹੈ ਕਿ ਅਧਿਆਪਕ ਅਤੇ ਡਾਇਰੈਕਟਰ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵਾਲ ਛੋਟੇ ਨਾ ਰੱਖਣ ਲਈ ਸਜ਼ਾ ਦਿੱਤੀ। ਪੁਲਸ ਨੇ ਦੱਸਿਆ ਕਿ ਸਕੂਲ ਦੇ ਡਾਇਰੈਕਟਰ ਗਣੇਸ਼ ਬਾਟਾਸ ਅਧਿਆਪਕ ਮਿਲਿੰਦ ਜਾਨਕੇ ਅਤੇ ਦਫਤਰ ਦੇ ਸਹਾਇਕ ਤੁਸ਼ਾਰ ਗੋਰੇ ਨੇ ਇੰਝ ਬੱਚਿਆਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਖਤ ਤੌਰ 'ਤੇ 25 ਵਿਦਿਆਰਥੀਆਂ ਦੇ ਵਾਲ ਕੱਟੇ। ਇਸ ਦੌਰਾਨ ਕੈਂਚੀ ਨਾਲ 2 ਵਿਦਿਆਰਥੀਆਂ ਜ਼ਖਮੀ ਵੀ ਹੋ ਗਏ ਸਨ।
ਵਿਕ੍ਰੋਲੀ ਪੁਲਸ ਥਾਣੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ''ਅਸੀਂ 3 ਦੋਸ਼ੀਆਂ ਖਿਸਾਫ ਆਈ. ਪੀ. ਸੀ. ਦੀ ਧਾਰਾ 324, 335 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਗ੍ਰਿਫਤਾਰੀਆਂ ਕੀਤੀਆਂ ਗਈਆਂ।'' ਉਨ੍ਹਾਂ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਸ਼ਨੀਵਾਰ ਨੂੰ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੀਆਂ ਵਿਸ਼ੇਸ਼ ਉਡਾਣਾਂ ਨੂੰ ਏਅਰ ਟ੍ਰੈਫਿਕ ਕੰਟਰੋਲ ਨੇ ਨਾਲੋ-ਨਾਲ ਕਿਵੇਂ ਉਤਾਰਿਆ
NEXT STORY