ਸ਼੍ਰੀਨਗਰ— ਘਾਟੀ ਵਿਸ਼ੇਸ਼ ਕਰਕੇ ਦੱਖਣੀ ਕਸ਼ਮੀਰ ਦੇ ਚਾਰ ਜ਼ਿਲਿਆਂ ਪੁਲਵਾਮਾ, ਸ਼ੋਪੀਆਂ, ਕੁਲਗਾਮ ਅਤੇ ਅਨੰਤਨਾਗ ਵਿਚ ਜਵਾਨਾਂ ਵਲੋਂ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋਈ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਦਾ ਇਕ 9 ਸਾਲ ਦਾ ਬੱਚਾ ਅੱਤਵਾਦੀ ਬਣ ਗਿਆ ਹੈ।
ਕਸ਼ਮੀਰ ਵਿਚ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਜੇ ਸਹੀ ਮੰਨਿਆ ਜਾਵੇ ਤਾਂ 9 ਸਾਲ ਦਾ ਇਕ ਬੱਚਾ ਵੀ ਕਥਿਤ ਤੌਰ 'ਤੇ ਅੱਤਵਾਦੀਆਂ ਵਿਚ ਸ਼ਾਮਲ ਹੋ ਗਿਆ ਹੈ। ਬੱਚੇ ਦੀ ਬੰਦੂਕ ਨਾਲ ਤਸਵੀਰ ਵਾਇਰਲ ਹੋ ਗਈ ਹੈ। ਹਾਲਾਂਕਿ ਬੱਚੇ ਦਾ ਨਾਂ ਪਤਾ ਨਹੀਂ ਲੱਗ ਸਕਿਆ।
'ਯੋਗ ਦਿਵਸ' ਨੂੰ ਲੈ ਕੇ ਕਠੂਆ ਪ੍ਰਸ਼ਾਸਨ ਨੇ ਸ਼ੁਰੂ ਕੀਤੀਆਂ ਤਿਆਰੀਆਂ
NEXT STORY