ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆਂ 40 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਮਹਾਮਾਰੀ ਨਾਲ ਹੁਣ ਤਕ 1300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ 'ਚ ਕੁਝ ਅਜਿਹੇ ਜ਼ਿਲ੍ਹੇ ਹਨ ਜੋ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਲਗਾਤਾਰ ਵੱਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਹੁਣ ਦੇਸ਼ ਦੇ 20 ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ 'ਚ ਆਪਣੀ ਟੀਮ ਨੂੰ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਟੀਮਾਂ ਨੂੰ ਸੂਬਿਆਂ ਦੇ ਸਿਹਤ ਮੰਤਰਾਲੇ ਵਿਭਾਗ ਦੀ ਸਹਾਇਤਾ ਦੇ ਲਈ ਤਾਇਨਾਤ ਕੀਤਾ ਜਾ ਰਿਹਾ ਹੈ। ਇਹ ਟੀਮਾਂ ਸੂਬੇ ਦੇ ਸਿਹਤ ਵਿਭਾਗ 'ਚ ਤਾਇਨਾਤ ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਅਧਿਕਾਰੀਆਂ ਨੂੰ ਰਿਪੋਰਟ ਕਰੇਗੀ। ਨਾਲ ਹੀ ਟੀਮਾਂ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ਼ ਨਾਲ ਸੰਬੰਧਿਤ ਸੁਝਾਵਾਂ 'ਚ ਵੀ ਆਪਣਾ ਯੋਗਦਾਨ ਦੇਵੇਗੀ। ਨਾਲ ਹੀ ਕੋਵਿਡ-19 ਹਸਪਤਾਲਾਂ ਦਾ ਦੌਰਾ ਵੀ ਕਰੇਗੀ।
ਇਨ੍ਹਾਂ 20 ਜ਼ਿਲ੍ਹਿਆਂ 'ਚ ਤਾਇਨਾਤ ਹੋਣਗੀਆਂ ਟੀਮਾਂ—
ਮੁੰਬਈ, ਪੁਣੇ, ਠਾਣੇ, ਅਹਿਮਦਾਬਾਦ, ਸੂਰਤ, ਵਡੋਦਰਾ, ਇੰਦੌਰ, ਭੋਪਾਲ, ਜੈਪੁਰ, ਜੋਧਪੁਰ, ਚੇਨਈ, ਹੈਦਰਾਬਾਦ, ਆਗਰਾ, ਲਖਨਾਊ, ਕੋਲਕਾਤਾ, ਕੁਰਨੂਲ (ਆਂਧਰਾ ਪ੍ਰਦੇਸ਼), ਕ੍ਰਿਸ਼ਨਾ (ਆਂਧਰਾ ਪ੍ਰਦੇਸ਼), ਗੁੰਟੂਰ (ਆਂਧਰਾ ਪ੍ਰਦੇਸ਼), ਦਿੱਲੀ (ਸਾਊਥ ਈਸਟ) ਤੇ ਸੇਂਟ੍ਰਲ ਦਿੱਲੀ।

ਹੈਲਥ ਅਤੇ ਫਾਰਮਾ ਸੈਕਟਰ ਲਈ ਮੇਕ ਇਨ ਇੰਡੀਆ ਵਿਚ ਤੁਰੰਤ ਸੁਧਾਰ ਦੀ ਮੰਗ
NEXT STORY