ਨਵੀਂ ਦਿੱਲੀ—ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ 'ਚੋਂ ਸਾਰਿਆਂ ਦੀ ਏਕਤਾ ਬਣਾਈ ਰੱਖਣੀ ਸਭ ਤੋਂ ਅਹਿਮ ਹੈ। ਸ਼੍ਰੀ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ 'ਚ ਕਈ ਅਹਿਮ ਕੰਮ ਕਰਨ ਵਾਲੇ ਹਨ ਪਰ ਏਕਤਾ, ਸਥਿਰਤਾ ਅਤੇ ਮਜ਼ਬੂਤੀ ਸਭ ਤੋਂ ਅਹਿਮ ਹੈ। ਉਨ੍ਹਾਂ ਨੇ ਇਹ ਪ੍ਰਗਟਾਵਾ ਇਕ ਟਵੀਟ ਰਾਹੀਂ ਕੀਤਾ।
ਯਾਦ ਰਹੇ ਕਿ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ ਨੂੰ 1904 ਨੂੰ ਉੱਤਰ ਪ੍ਰਦੇਸ਼ ਦੇ ਮੁਗਲ ਸਰਾਏ 'ਚ ਅਤੇ ਦਿਹਾਂਤ 11 ਜਨਵਰੀ 1966 'ਚ ਤਾਸ਼ਕੰਦ ਵਿਚ ਹੋਇਆ ਸੀ।
ਜੇ.ਐੱਨ.ਯੂ. ਕੈਂਪਸ ਤੋਂ ਲਾਪਤਾ ਵਿਦਿਆਰਥੀ ਪਰਤਿਆ ਘਰ
NEXT STORY