ਨਵੀਂ ਦਿੱਲੀ- ਲੋਕ ਸਭਾ 'ਚ ਸੋਮਵਾਰ ਨੂੰ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ। ਰਾਹੁਲ ਨੇ ਸਾਬਕਾ ਆਰਮੀ ਚੀਫ਼ ਜਨਰਲ ਨਰਵਣੇ ਦੀ ਅਣਪਬਲਿਸ਼ਡ ਕਿਤਾਬ ਦਾ ਹਵਾਲਾ ਦਿੰਦੇ ਹੋਏ ਕਿਹਾ,''ਡੋਕਲਾਮ 'ਚ 4 ਚੀਨੀ ਟੈਂਕ ਭਾਰਤ ਦੀ ਸਰਹੱਦ 'ਚ ਪਹੁੰਚ ਗਏ ਸਨ।'' ਰਾਹੁਲ ਦੇ ਅਜਿਹਾ ਕਹਿੰਦੇ ਹੀ ਪਹਿਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਟੋਕਿਆ। ਇਸ ਤੋਂ ਬਾਅਦ ਸਪੀਕਰ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਰੋਕਿਆ। ਰਾਹੁਲ ਕਰੀਬ 46 ਮਿੰਟਾਂ ਤੱਕ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਰਹੇ। ਇਸ ਤੋਂ ਬਾਅਦ ਸਪੀਕਰ ਨੇ ਲੋਕ ਸਭਾ ਦੀ ਕਾਰਵਾਈ 3 ਵਜੇ ਤੱਕ ਮੁਲਤਵੀ ਕਰ ਦਿੱਤੀ।
ਦੁਪਹਿਰ 3 ਵਜੇ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੁੰਦੇ ਹੀ ਰਾਹੁਲ ਨੇ ਬੋਲਣਾ ਸ਼ੁਰੂ ਕੀਤਾ ਪਰ ਹੰਗਾਮੇ ਕਾਰਨ ਸਿਰਫ਼ 9 ਮਿੰਟਾਂ ਬਾਅਦ ਹੀ ਕਾਰਵਾਈ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸ਼ਾਮ 4 ਵਜੇ ਵੀ ਕਾਰਵਾਈ ਸ਼ੁਰੂ ਹੁੰਦੇ ਹੀ ਮੁੜ ਹੰਗਾਮਾ ਹੋਇਆ ਅਤੇ 11 ਮਿੰਟਾਂ ਬਾਅਦ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ੌਂਕ ਦਾ ਕੋਈ ਮੁੱਲ ਨਹੀਂ ; ਕਾਰ ਤੋਂ ਵੀ ਮਹਿੰਗੀ ਨੰਬਰ ਪਲੇਟ ! ਲੱਗੀ ਕਰੋੜਾਂ ਦੀ ਬੋਲੀ
NEXT STORY