ਲਖਨਊ (ਇੰਟ.) : ਭਾਰਤ 'ਚ ਕਿਸੇ ਵੀ ਵਿਆਹੀ ਔਰਤ ਲਈ ਸੁਹਾਗ ਦੀਆਂ ਨਿਸ਼ਾਨੀਆਂ ਜਿਵੇਂ ਮੰਗਲਸੂਤਰ, ਸਿੰਧੂਰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ, ਪਰ ਇਕ ਭਾਈਚਾਰਾ ਅਜਿਹਾ ਵੀ ਹੈ ਜਿਥੇ ਔਰਤਾਂ ਸੁਹਾਗਨ ਹੁੰਦਿਆਂ ਹੋਇਆਂ ਵੀ ਹਰ ਸਾਲ 5 ਮਹੀਨੇ ‘ਵਿਧਵਾ’ ਬਣ ਜਾਂਦੀਆਂ ਹਨ। ਦਰਅਸਲ, ਗੱਲ ਕਰ ਰਹੇ ਹਾਂ ਗਛਵਾਹਾ ਭਾਈਚਾਰੇ ਦੀ। ਇਸ ਭਾਈਚਾਰੇ ਦੀਆਂ ਔਰਤਾਂ ਪਤੀ ਦੇ ਜਿਊਂਦਿਆਂ ਵੀ ਹਰ ਸਾਲ 5 ਮਹੀਨਿਆਂ ਲਈ ‘ਵਿਧਵਾਵਾਂ’ ਵਾਂਗ ਰਹਿੰਦੀਆਂ ਹਨ। ਇਥੋਂ ਦੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਇੰਝ ਕਰਦੀਆਂ ਹਨ। ਗਛਵਾਹਾ ਭਾਈਚਾਰੇ ਦੇ ਲੋਕ ਪੂਰਬੀ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ : ਹਵਾਲਾਤੀਆਂ ਨੂੰ ਮਿਲਣ ਦੇ ਬਦਲੇ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਨੇ ਕੀਤਾ ਕਾਬੂ
ਦਰਅਸਲ, ਇਸ ਭਾਈਚਾਰੇ ਦੇ ਆਦਮੀ 5 ਮਹੀਨੇ ਤੱਕ ਦਰਖ਼ਤਾਂ ਤੋਂ ਤਾੜੀ ਲਾਉਣ ਦਾ ਕੰਮ ਕਰਦੇ ਹਨ, ਇਸੇ ਦੌਰਾਨ ਔਰਤਾਂ ‘ਵਿਧਵਾ’ ਵਾਂਗ ਜ਼ਿੰਦਗੀ ਬਿਤਾਉਂਦੀਆਂ ਹਨ। ਇਸ ਦੌਰਾਨ ਔਰਤਾਂ ਨਾ ਤਾਂ ਸਿੰਧੂਰ ਪਾਉਂਦੀਆਂ ਹਨ ਅਤੇ ਨਾ ਹੀ ਮੱਥੇ ’ਤੇ ਬਿੰਦੀ ਲਗਾਉਂਦੀਆਂ ਹਨ। ਇਸ ਤੋਂ ਇਲਾਵਾ ਉਹ ਕਿਸੇ ਤਰ੍ਹਾਂ ਦੀ ਹਾਰ-ਸ਼ਿੰਗਾਰ ਵੀ ਨਹੀਂ ਕਰਦੀਆਂ। ਦੱਸ ਦਈਏ ਕਿ ਗਛਵਾਹਾ ਭਾਈਚਾਰੇ 'ਚ ਤਰਕੁਲਹਾ ਦੇਵੀ ਨੂੰ ਕੁਲਦੇਵੀ ਦੇ ਰੂਪ ਵਿੱਚ ਪੂੱਜਿਆ ਜਾਂਦਾ ਹੈ ਜਦੋਂ ਭਾਈਚਾਰੇ ਦੇ ਸਾਰੇ ਮਰਦਾਂ ਤਾੜੀ ਲਾਉਣ ਦਾ ਕੰਮ ਕਰਦੇ ਹਨ ਤਾਂ ਉਨ੍ਹਾਂ ਦੀਆਂ ਪਤਨੀਆਂ ਆਪਣਾ ਸਾਰਾ ਸ਼ਿੰਗਾਰ ਦੇਵੀ ਦੇ ਮੰਦਰ ਵਿੱਚ ਰੱਖ ਦਿੰਦੀਆਂ ਹਨ।
ਇਹ ਵੀ ਪੜ੍ਹੋ : CBG ਪ੍ਰਾਜੈਕਟਾਂ 'ਚ ਸਾਲਾਨਾ 1.8 ਮਿਲੀਅਨ ਟਨ ਪਰਾਲੀ ਦੀ ਹੋਵੇਗੀ ਵਰਤੋਂ : ਮੰਤਰੀ ਅਮਨ ਅਰੋੜਾ
ਦੱਸ ਦਈਏ ਕਿ ਜਿਨ੍ਹਾਂ ਦਰਖ਼ਤਾਂ ਤੋਂ ਤਾੜੀ ਉਤਾਰੀ ਜਾਂਦੀ ਹੈ, ਉਹ ਬਹੁਤ ਹੀ ਉੱਚੇ ਹੁੰਦੇ ਹਨ ਅਤੇ ਜ਼ਰਾ ਜਿਹੀ ਵੀ ਗਲਤੀ ’ਤੇ ਇਨਸਾਨ ਹੇਠਾਂ ਡਿੱਗ ਸਕਦਾ ਹੈ ਅਤੇ ਇਸ ਨਾਲ ਉਸਦੀ ਮੌਤ ਹੋ ਸਕਦੀ ਹੈ, ਇਸ ਲਈ ਇਥੋਂ ਦੀਆਂ ਔਰਤਾਂ ਕੁਲਦੇਵੀ ਨੂੰ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਸ਼ਿੰਗਾਰ ਨੂੰ ਉਨ੍ਹਾਂ ਦੇ ਮੰਦਰ ਵਿਚ ਰੱਖ ਦਿੰਦੀਆਂ ਹਨ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ, ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਪੜ੍ਹੋ Top 10
NEXT STORY