ਸ੍ਰੀ ਵਿਜੇਪੁਰਮ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਹਿੰਦੂ ਭਾਈਚਾਰੇ ਨੂੰ ਸਵਾਮੀ ਵਿਵੇਕਾਨੰਦ ਦੇ ਉਸ ਸੰਦੇਸ਼ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਕਿ ਹਰੇਕ ਰਾਸ਼ਟਰ ਦੀ ਇਕ ਜ਼ਿੰਮੇਵਾਰੀ ਹੁੰਦੀ ਹੈ ਜਿਸਨੂੰ ਨਿਭਾਉਣਾ ਹੁੰਦਾ ਹੈ ਅਤੇ ਇਕ ਨੀਅਤ ਹੁੰਦੀ ਹੈ, ਜਿਸਨੂੰ ਉਸਨੂੰ ਪ੍ਰਾਪਤ ਕਰਨਾ ਹੁੰਦਾ ਹੈ।
ਇੱਥੇ ਨੇਤਾਜੀ ਸਟੇਡੀਅਮ ਵਿਖੇ ਵਿਰਾਟ ਹਿੰਦੂ ਸੰਮੇਲਨ ਸਮਿਤੀ ਵੱਲੋਂ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਸ਼ਵਵਿਆਪੀ ਧਾਰਨਾ ਨੂੰ ਆਕਾਰ ਦੇਣ ਵਿਚ ਸਿਰਫ ਸੱਚ ਤੋਂ ਕਿਤੇ ਵਧੇਰੇ ਤਾਕਤ ਦਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਦੁਨੀਆ ਸੱਚਾਈ ਨੂੰ ਨਹੀਂ ਦੇਖਦੀ, ਤਾਕਤ ਨੂੰ ਦੇਖਦੀ ਹੈ। ਜਿਸ ਕੋਲ ਤਾਕਤ ਹੈ, ਉਸਨੂੰ ਮੰਨਦੀ ਹੈ...ਭਾਵੇਂ ਮਨ ਨਾਲ ਨਹੀਂ, ਪਰ ਮੰਨਦੀ ਜ਼ਰੂਰ ਹੈ।
ਭਗਵਾਨ ਕ੍ਰਿਸ਼ਨ ਅਤੇ ਜੰਗਲ ਵਿਚ ਰਹਿਣ ਵਾਲੇ ਇਕ ਰਾਕਸ਼ ਬਾਰੇ ਮਹਾਭਾਰਤ ਦੀ ਇਕ ਕਥਾ ਸੁਣਾਉਂਦੇ ਹੋ ਮੋਹਨ ਭਾਗਵਤ ਨੇ ਕਿਹਾ ਕਿ ਟਕਰਾਅ ਹਮੇਸ਼ਾ ਹੱਲ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਅਰਜੁਨ ਅਤੇ ਸਤਿਅਕੀ ਨੇ ਦੈਂਤ ਨਾਲ ਲੜਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਵੱਡਾ ਹੁੰਦਾ ਗਿਆ। ਕ੍ਰਿਸ਼ਨ ਨੇ ਦਖਲ ਦਿੱਤਾ, ਟਕਰਾਅ ਤੋਂ ਬਚਦੇ ਹੋਏ ਅਤੇ ਸਮਝਦਾਰੀ ਨਾਲ ਉਸਨੂੰ ਬਿਨਾਂ ਲੜਾਈ ਦੇ ਕਾਬੂ ਕਰ ਲਿਆ। ਇਹ ਸਾਨੂੰ ਸਿਖਾਉਂਦਾ ਹੈ ਕਿ ਹਰ ਸਮੱਸਿਆ ਲਈ ਤਾਕਤ ਦੀ ਲੋੜ ਨਹੀਂ ਹੁੰਦੀ; ਹੱਲ ਸਥਿਤੀ ਨੂੰ ਸਮਝਣ ’ਤੇ ਨਿਰਭਰ ਕਰਦਾ ਹੈ।
ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਇਕ ਮਜ਼ਬੂਤ ਅਤੇ ਸਿਹਤਮੰਦ ਸਮਾਜ ਬਣਾਉਣ ਦੀਆਂ ਕੋਸ਼ਿਸ਼ਾਂ ਘਰ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਆਂਢ-ਗੁਆਂਢ ਵਿਚ ਦੋਸਤ ਬਣਾਓ, ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਓ ਅਤੇ ਨਿਯਮਿਤ ਤੌਰ ’ਤੇ ਪਰਿਵਾਰਕ ਇਕੱਠਾਂ ਦਾ ਆਯੋਜਨ ਕਰੋ। ਰਵਾਇਤੀ ਪਹਿਰਾਵਾ ਪਹਿਨਣ ਅਤੇ ਖਾਸ ਮੌਕਿਆਂ ’ਤੇ ਪਰਿਵਾਰ ਨਾਲ ਭੋਜਨ ਸਾਂਝਾ ਕਰਨ ਵਿਚ ਮਾਣ ਕਰੋ। ਦੇਸ਼ ਭਗਤੀ ਇਕ ਨਾਗਰਿਕ ਫਰਜ਼ ਹੈ।
‘ਜੇਕਰ ਹਿੰਦੂ ਜਾਗ੍ਰਿਤ ਹੋਣ, ਤਾਂ ਦੁਨੀਆ ਜਾਗ੍ਰਿਤ ਹੋਵੇਗੀ’
ਭਾਗਵਤ ਨੇ ਕਿਹਾ ਕਿ ਇਕ ਮਜ਼ਬੂਤ ਸਮਾਜ ਦੇ ਨਿਰਮਾਣ ਅਤੇ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਏਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਜਾਗ੍ਰਿਤ ਹੋਣਗੇ, ਤਾਂ ਦੁਨੀਆਂ ਜਾਗ੍ਰਿਤ ਹੋਵੇਗੀ। ਦੁਨੀਆਂ ਨੂੰ ਭਰੋਸਾ ਹੈ ਕਿ ਭਾਰਤ ਅਗਵਾਈ ਕਰੇਗਾ। ਸਮੱਸਿਆਵਾਂ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ, ਸਾਨੂੰ ਹੱਲ ਲੱਭਣੇ ਚਾਹੀਦੇ ਹਨ। ਕਿਸੇ ਵੀ ਕਾਰਜ ਨੂੰ ਪੂਰਾ ਕਰਨ ਲਈ ਤਾਕਤ ਦੀ ਲੋੜ ਹੁੰਦੀ ਹੈ ਅਤੇ ਤਾਕਤ ਸਿਰਫ਼ ਏਕਤਾ ਤੋਂ ਹੀ ਆਉਂਦੀ ਹੈ।
ਪੁਣੇ ਨੇ ‘ਸਭ ਤੋਂ ਵੱਧ ਪੋਸਟਰ ਪ੍ਰਦਰਸ਼ਿਤ ਕਰਨ’ ਦਾ ਵਿਸ਼ਵ ਰਿਕਾਰਡ ਬਣਿਆ
NEXT STORY