ਮਹਿੰਦਰਗੜ੍ਹ- ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਪਰ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਤਾਜ਼ਾ ਮਾਮਲਾ ਹਰਿਆਣਾ ਦੇ ਮਹਿੰਦਰਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਰਿਆਨੇ ਦਾ ਸਟੋਰ ਹੈ। ਸਟੋਰ ਵਿਚ ਤਿੰਨ ਬਦਮਾਸ਼ ਚੋਰਾਂ ਨੇ ਮਹਿਜ 9 ਸਕਿੰਟਾਂ ਵਿਚ ਸਟੋਰ ਵਿਚੋਂ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਨੇ ਤੁਰੰਤ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
CCTV ਫੁਟੇਜ ਦੇਖਣ ਤੋਂ ਬਾਅਦ ਹੋਇਆ ਖੁਲਾਸਾ
ਦੁਕਾਨਦਾਰ ਅਨਿਲ ਕੁਮਾਰ ਨੇ ਦੱਸਿਆ ਕਿ ਤਿੰਨ ਮੁਲਜ਼ਮ- ਦੋ ਨੌਜਵਾਨ ਅਤੇ ਇਕ ਔਰਤ ਪਹਿਲਾਂ ਗਾਹਕ ਬਣ ਕੇ ਦੁਕਾਨ ’ਤੇ ਆਏ। ਉਸ ਨੇ ਕੋਲਡ ਡਰਿੰਕਸ ਅਤੇ ਪਾਣੀ ਦੇ ਡੱਬੇ ਖਰੀਦਣ ਦੇ ਬਹਾਨੇ ਦੁਕਾਨਦਾਰ ਨੂੰ ਵਿਅਸਤ ਰੱਖਿਆ। ਜਿਵੇਂ ਹੀ ਦੁਕਾਨਦਾਰ ਪਾਣੀ ਦਾ ਡੱਬਾ ਲੈਣ ਲਈ ਅੰਦਰ ਗਿਆ ਤਾਂ ਇਕ ਦੋਸ਼ੀ ਨੇ ਗੱਲੇ 'ਚੋਂ ਪੈਸੇ ਚੋਰੀ ਕਰ ਲਏ ਅਤੇ ਦੂਜੇ ਸਾਥੀਆਂ ਨੂੰ ਇਸ਼ਾਰਾ ਕਰਕੇ ਫਰਾਰ ਹੋ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਦੁਕਾਨਦਾਰ ਨੂੰ ਕੁਝ ਸਮੇਂ ਬਾਅਦ ਸ਼ੱਕ ਹੋਇਆ ਅਤੇ ਉਸ ਨੇ ਸੀ. ਸੀ. ਟੀ. ਵੀ ਫੁਟੇਜ ਚੈੱਕ ਕੀਤੀ। ਇਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰੀ ਦੀ ਵਾਰਦਾਤ ਪਹਿਲਾਂ ਤੋਂ ਯੋਜਨਾਬੱਧ ਸੀ।
ਸ਼ਕਤੀਪੀਠ ਸ਼੍ਰੀ ਨੈਣਾ ਦੇਵੀ 'ਚ ਪੀਣ ਵਾਲੇ ਪਾਣੀ ਦਾ ਸੰਕਟ
NEXT STORY