ਨਵੀਂ ਦਿੱਲੀ - ਦੇਸ਼ ਦੀਆਂ ਹੇਠਲੀਆਂ ਅਤੇ ਜ਼ਿਲਾ ਅਦਾਲਤਾਂ ’ਚ 3 ਕਰੋੜ 14 ਲੱਖ ਮਾਮਲੇ ਬਿਨਾਂ ਨਿਬੜੇ ਲਟਕੇ ਹੋਏ ਹਨ, ਜਿਨ੍ਹਾਂ ’ਚ ਤਕਰੀਬਨ 14 ਫੀਸਦੀ ਮਾਮਲੇ 10 ਸਾਲ ਜਾਂ ਇਸ ਤੋਂ ਵੀ ਵੱਧ ਪੁਰਾਣੇ ਹਨ। 10 ਸਾਲ ਤੋਂ ਵੱਧ ਪੁਰਾਣੇ ਮਾਮਲੇ ਸਭ ਤੋਂ ਵੱਧ ਸਿਲਸਿਲੇਵਾਰ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਉੜੀਸਾ ਅਤੇ ਗੁਜਰਾਤ ’ਚ ਲਟਕੇ ਹੋਏ ਹਨ।
ਲੋਕ ਸਭਾ ’ਚ ਦਿਆ ਕੁਮਾਰੀ, ਲਾਕੇਟ ਚੈਟਰਜੀ, ਨਿਸ਼ੀਕਾਂਤ ਦੂਬੇ ਅਤੇ ਪੰਕਜ ਚੌਧਰੀ ਦੇ ਸਵਾਲਾਂ ਦੇ ਲਿਖਤੀ ਜਵਾਬ ’ਚ ਕਾਨੂੰਨ ਅਤੇ ਇਨਸਾਫ ਵਜ਼ਾਰਤ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਵਕਤ ਸੁਪਰੀਮ ਕੋਰਟ ’ਚ 59,867 ਮਾਮਲੇ ਸੁਣਵਾਈ ਅਧੀਨ ਪਏ ਹਨ, ਜਦੋਂਕਿ ਹਾਈ ਕੋਰਟਾਂ ’ਚ 44, 76, 625 ਮਾਮਲੇ ਅਤੇ ਜ਼ਿਲਾ ਅਤੇ ਹੇਠਲੀਆਂ ਅਦਾਲਤਾਂ ’ਚ 3,14,53,555 ਮਾਮਲੇ ਸੁਣਵਾਈ ਅਧੀਨ ਹਨ। ਇਸ ਤਰ੍ਹਾਂ ਦੇਸ਼ ਦੀਆਂ ਅਦਾਲਤਾਂ ’ਚ ਤਕਰੀਬਨ 3.59 ਮਾਮਲੇ ਲਟਕੇ ਪਏ ਹਨ।
ਦੇਸ਼ ਦੀਆਂ ਹੇਠਲੀਆਂ ਅਤੇ ਜ਼ਿਲਾ ਅਦਾਲਤਾਂ ’ਚ 3.14 ਕਰੋੜ ਮਾਮਲੇ ਲਟਕੇ ਪਏ ਹਨ, ਜਿਨ੍ਹਾਂ ’ਚ ਤਕਰੀਬਨ 14 ਫੀਸਦੀ ਯਾਨੀ 23,90,715 ਮਾਮਲੇ 10 ਸਾਲ ਜਾਂ ਇਸ ਤੋਂ ਵੀ ਵੱਧ ਪੁਰਾਣੇ ਹਨ। ਇਨ੍ਹਾਂ ’ਚ ਉੱਤਰ ਪ੍ਰਦੇਸ਼ ’ਚ 10 ਸਾਲ ਤੋਂ ਵੱਧ ਪੁਰਾਣੇ 9,43,935, ਬਿਹਾਰ ’ਚ 377250, ਮਹਾਰਾਸ਼ਟਰ ’ਚ 250095, ਪੱਛਮੀ ਬੰਗਾਲ ’ਚ 286443, ਉੜੀਸਾ ’ਚ 175409, ਗੁਜਰਾਤ ’ਚ 175439 ਅਤੇ ਰਾਜਸਥਾਨ ’ਚ 437 ਮਾਮਲੇ ਜਾਂ ਉਸ ਤੋਂ ਵੀ ਲੰਮੇ ਸਮੇਂ ਤੋਂ ਪੁਰਾਣੇ ਹਨ ਅਤੇ ਲਟਕੇ ਪਏ ਹਨ।
ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਦਨ ਨੂੰ ਦੱਸਿਆ ਕਿ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੂੰ ਬੇੇਨਤੀ ਕੀਤੀ ਹੈ ਕਿ ਉਨ੍ਹਾਂ ਦੀਆਂ ਅਦਾਲਤਾਂ ’ਚ 10 ਸਾਲ ਜਾਂ ਇਸ ਤੋਂ ਵੀ ਵੱਧ ਸਮਿਆਂ ਮਾਮਲਿਆਂ ਦਾ ਫ਼ੌਰੀ ਤੌਰ ’ਤੇ ਫੈਸਲਾ ਯਕੀਨੀ ਬਣਾਉਣ। 50 ਫੀਸਦੀ ਤੋਂ ਵੱਧ ਸਜ਼ਾ ਕੱਟ ਚੁੱਕੇ ਲੋਕਾਂ ਨੂੰ ਜੇਲ ਤੋਂ ਬਾਹਰ ਕੱਢਣ ਨਾਲ ਜੁੜੇ ਅਮਲ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। 25 ਫੀਸਦੀ ਸਜ਼ਾ ਔਰਤ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਅਦਾਲਤ ਵੱਲੋਂ ਸਾਲਸੀ ’ਤੇ ਜ਼ੋਰ
ਕੋਲਕਾਤਾ- ਕਲਕੱਤਾ ਹਾਈ ਕੋਰਟ ’ਚ ਲਟਕੇ ਪਏ 2.29 ਲੱਖ ਮਾਮਲਿਆਂ ਨੂੰ ਦੇਖਦੇ ਹੋਏ ਅਦਾਲਤ ਨੇ ਝਗੜਿਆਂ ਨੂੰ ਹੱਲ ਕਰਨ ਲਈ ਮਾਮਲੇ ਦਾਖਲ ਕਰਨ ਵਾਲਿਆਂ ਨੂੰ ਸਾਲਸੀ ਵਰਗੇ ਅਮਲਾਂ ਦਾ ਸਹਾਰਾ ਲੈਣ ਲਈ ਪ੍ਰੇਰਿਤ ਕੀਤਾ ਹੈ ਤਾਂ ਕਿ ਲਟਕੇ ਮਾਮਲਿਆਂ ’ਚ ਕਮੀ ਆਵੇ। ਹਾਈ ਕੋਰਟ ਕਾਰੋਬਾਰ ਤੋਂ ਲੈ ਕੇ ਵਿਆਹਾਂ ਨਾਲ ਸਬੰਧਤ ਮਾਮਲਿਆਂ ’ਚ ਮੁਕੱਦਮੇ ਲੈਣ ਵਾਲਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੀ ਹੈ ਕਿ ਉਹ ਅਦਾਲਤਾਂ ਦਾ ਬੂਹਾ ਖੜਕਾਉਣ ਦੀ ਥਾਂ ਸਾਲਸੀ ਦਾ ਸਹਾਰਾ ਲੈਣ ਕਿਉਂਕਿ ਅਦਾਲਤਾਂ ’ਚ ਲੱਖਾਂ ਦੀ ਗਿਣਤੀ ’ਚ ਮਾਮਲੇ ਲਟਕੇ ਪਏ ਹਨ ਅਤੇ ਉਨ੍ਹਾਂ ਦੀ ਸੁਣਵਾਈ ਨੂੰ ਲੰਬਾ ਸਮਾਂ ਲੱਗ ਸਕਦਾ ਹੈ। ਕਲਕੱਤਾ ਹਾਈ ਕੋਰਟ ਦੇ ਜੱਜ ਹਰੀਸ਼ ਟੰਡਨ ਨੇ ਕਿਹਾ ਕਿ ਸਾਲਸੀ ਝਗੜਿਆਂ ਦਾ ਹੱਲ ਕਰਨ ਦਾ ਇਕ ਅਸਰਦਾਰ ਜ਼ਰੀਆ ਹੈ ਕਿਉਂਕਿ ਇਸ ਨਾਲ ਦੋਵੇਂ ਧਿਰਾਂ ਆਪਣੇ ਮੱਤਭੇਦ ਸੁਲਝਾ ਸਕਦੀਆਂ ਹਨ ਅਤੇ ਉਸ ਸਥਿਤੀ ’ਚ ਦੋਵੇਂ ਧਿਰਾਂ ਲਈ ਜਿੱਤ ਵਰਗੀ ਸਥਿਤੀ ਹੋਵੇਗੀ।
ਬਲੂਮਬਰਗ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਸਮੀ ਰੂਪ ਤੋਂ ਦਾਅਵੇਦਾਰੀ ਕੀਤੀ ਪੇਸ਼
NEXT STORY