ਕੋਲਕਾਤਾ— ਫੌਜ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇੱਥੇ ਫਲਾਈਓਵਰ ਡਿੱਗਣ ਦੀ ਜਗ੍ਹਾ 'ਤੇ ਮਲਬੇ 'ਚੋਂ ਕੋਈ ਹੋਰ ਲਾਸ਼ ਮਿਲਣ ਦੀ ਆਸ ਨਹੀਂ ਹੈ। ਫੌਜ ਇੱਥੇ ਬਾਡੀ ਅਧਿਕਾਰੀਆਂ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨਾਲ ਰਾਹਤ ਮੁਹਿੰਮ 'ਚ ਲੱਗੀ ਹੈ। ਫੌਜ ਅਧਿਕਾਰੀਆਂ ਨੇ ਕਿਹਾ,''ਹੁਣ ਮੁਹਿੰਮ ਦਾ ਟੀਚਾ ਮਲਬੇ ਨੂੰ ਹਟਾਉਣਾ ਅਤੇ ਸੜਕ ਨੂੰ ਸਾਫ ਕਰਨਾ ਹੈ ਤਾਂ ਕਿ ਸਥਿਤੀ ਆਮ ਕੀਤੀ ਜਾਵੇ। ਹੁਣ ਕੋਈ ਹੋਰ ਲਾਸ਼ ਮਿਲਣ ਦੀ ਆਸ ਨਹੀਂ ਹੈ।''
ਪ੍ਰਭਾਵਿਤ ਇਲਾਕੇ ਤੋਂ ਮਲਬੇ ਨੂੰ ਹਟਾਉਣ ਲਈ ਸਿਵਲ ਡਿਫੈਂਸ, ਪੁਲਸ ਅਤੇ ਐੱਨ.ਡੀ. ਆਰ.ਐੱਫ. ਨਾਲ ਫੌਜ ਦੀਆਂ ਬਚਾਅ ਟੀਮਾਂ ਨੇ ਪੂਰੀ ਰਾਤ ਮੁਹਿੰਮ ਚਲਾਈ। ਬੰਗਾਲ ਖੇਤਰ ਦੇ ਜਨਰਲ ਅਫਸਰ ਇਨ ਕਮਾਂਡ ਲੈਫਟੀਨੈਂਟ ਜਨਰਲ ਰਾਜੀਵ ਤਿਵਾੜੀ ਫੌਜ ਦੀਆਂ ਟੀਮਾਂ ਦੀ ਤਰੱਕੀ 'ਤੇ ਨਜ਼ਰ ਰੱਖੇ ਹੋਏ ਹਨ। ਉੱਤਰੀ ਕੋਲਕਾਤਾ 'ਚ ਫਲਾਈਓਵਰ ਡਿੱਗਣ ਵਾਲੀ ਜਗ੍ਹਾ 'ਤੇ ਡਾਕਟਰੀ ਟੀਮਾਂ, ਸਰਜਨਾਂ ਅਤੇ ਇੰਜੀਨੀਅਰਾਂ ਸਮੇਤ ਫੌਜ ਦੇ ਲਗਭਗ 300 ਜਵਾਨ ਮੌਜੂਦ ਹਨ।
ਪਾਨ ਦੀ ਦੁਕਾਨ ਚਲਾਉਣ ਵਾਲਾ ਇਹ ਸ਼ਖਸ ਬਣਿਆ ਡਾਕਟਰ, ਕੀਤੀ ਮਿਸਾਲ ਕਾਇਮ (ਦੇਖੋ ਤਸਵੀਰਾਂ)
NEXT STORY