ਚੰਡੀਗੜ੍ਹ/ਜਲੰਧਰ/ਫਿਰੋਜ਼ਪੁਰ (ਅੰਕੁਰ) : ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਮਾਜ ਦੇ ਕਾਲੇ ਸੱਚ ਨੂੰ ਸਾਬਤ ਕਰ ਦਿੱਤਾ ਹੈ। ਇਕ ਮਹਿਲਾ ਨੂੰ ਖਿਡੌਣੇ ਵਾਂਗ ਵੇਚਿਆ ਗਿਆ, ਨੌਕਰ ਵਾਂਗ ਕੰਮ ਕਰਵਾਇਆ ਗਿਆ ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਇਸ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ ਹੈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਕੋਲੋਂ ਤੁਰੰਤ ਜਾਂਚ ਕਰਵਾਉਣ ਅਤੇ 12 ਜੂਨ ਤੱਕ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਦੀ ਜੀਵਨ ਕਹਾਣੀ ਇਕ ਜ਼ਖਮੀ ਹਕੀਕਤ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਖ਼ਤਰੇ ਵਿਚਾਲੇ ਨਵੀਂ ਐਡਵਾਈਜ਼ਰੀ ਦੀ ਤਿਆਰੀ! ਸੂਬਾ ਵਾਸੀ ਹੋ ਜਾਣ ਸਾਵਧਾਨ
ਵਿਆਹ ਤੋਂ ਬਾਅਦ ਉਸ ਦਾ ਘਰੇਲੂ ਜੀਵਨ ਠੀਕ-ਠਾਕ ਚੱਲ ਰਿਹਾ ਸੀ ਪਰ ਇਕ ਦਿਨ ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ ਤੇ ਔਰਤ ਨੂੰ ਘਰੋਂ ਕੱਢ ਦਿੱਤਾ। ਪੇਕੇ ਜਾ ਕੇ ਵੀ ਉਸ ਦੀਆਂ ਮੁਸ਼ਕਲਾਂ ਨਹੀਂ ਮੁੱਕੀਆਂ। ਭਰਾਵਾਂ ਨੇ ਉਸ ਨੂੰ ਨੌਕਰ ਬਣਾ ਕੇ ਰੱਖਿਆ ਅਤੇ ਇਕ ਦਿਨ ਉਸ ਦੇ ਚਚੇਰੇ ਭਰਾ ਨੇ ਹੀ ਉਸ ਦਾ ਸੌਦਾ ਕਰ ਦਿੱਤਾ। ਔਰਤ ਨੂੰ ਰਾਜਸਥਾਨ ’ਚ ਇਕ ਔਰਤ ਨੂੰ ਵੇਚ ਦਿੱਤਾ ਗਿਆ, ਜਿੱਥੇ ਉਹ ਬੱਕਰੀਆਂ ਚਰਾਉਂਦੀ, ਘਰ ਦਾ ਕੰਮ ਕਰਦੀ ਅਤੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਜਾਂਦੇ ਰਹੇ। ਉਸ ਨੂੰ ਕਈ ਵਾਰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਤਾਂ ਜੋ ਉਹ ਭੱਜ ਨਾ ਜਾਵੇ। ਰਾਜਸਥਾਨ ਤੋਂ ਫਿਰੋਜ਼ਪੁਰ ਤੱਕ ਅਤੇ ਫਿਰ ਨਾਰਾਇਣਗੜ੍ਹ ਤੱਕ ਉਸ ਨੂੰ ਲਗਾਤਾਰ ਵੇਚਿਆ ਜਾਂਦਾ ਰਿਹਾ। ਇਕ ਥਾਂ ਉਸ ਨੂੰ 80 ਹਜ਼ਾਰ ਰੁਪਏ ’ਚ ਵੇਚਿਆ ਗਿਆ, ਦੂਜੀ ਥਾਂ ਸਿਰਫ਼ 7000 ਰੁਪਏ ’ਚ।
ਇਹ ਵੀ ਪੜ੍ਹੋ : ਪੰਜਾਬ 'ਚ ਅੱਗ ਵਰ੍ਹਾਊ ਗਰਮੀ ਵਿਚਾਲੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਇਸ ਵਾਰ ਟੱਪ ਜਾਵੇਗੀ...
ਹਿੰਮਤ ਬਣੀ ਬਚਾਅ ਦਾ ਰਾਹ
ਆਖ਼ਰਕਾਰ ਇਕ ਦਿਨ ਇਸ ਔਰਤ ਨੇ ਹੌਂਸਲਾ ਕਰ ਕੇ ਨਾਰਾਇਣਗੜ੍ਹ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਪਾਠੀ ਕੋਲ ਆਪਣੀ ਦੁਖ ਭਰੀ ਕਹਾਣੀ ਦੱਸੀ। ਪਾਠੀ ਨੇ ਉਸ ਨੂੰ ਆਪਣੇ ਘਰ ਵਿਖੇ ਪਨਾਹ ਦਿੱਤੀ। ਕੁੱਝ ਦਿਨਾਂ ਤੱਕ ਔਰਤ ਨੂੰ ਖਰੀਦਣ ਆਏ ਲੋਕ ਉਸ ਦੇ ਘਰ ਆਉਂਦੇ ਰਹੇ। ਜਦ ਪਾਠੀ ਨੂੰ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਤਾਂ ਉਸ ਨੇ ਮਾਮਲੇ ਦੀ ਜਾਣਕਾਰੀ ਸਿੱਖ ਜੱਥੇਬੰਦੀਆਂ ਨੂੰ ਦਿੱਤੀ। ਇਨ੍ਹਾਂ ਜੱਥੇਬੰਦੀਆਂ ਵੱਲੋਂ ਨਾ ਸਿਰਫ਼ ਔਰਤ ਨੂੰ ਹੌਸਲਾ ਦਿੱਤਾ ਗਿਆ, ਸਗੋਂ ਪੁਲਸ ਨੂੰ ਸ਼ਿਕਾਇਤ ਕਰ ਕੇ ਉਸ ਨੂੰ ਤਸਕਰਾਂ ਦੀ ਕੈਦ ’ਚੋਂ ਆਜ਼ਾਦ ਕਰਵਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਸੀਲ ਕੀਤੀਆਂ ਪੰਜਾਬ ਦੀ ਹੱਦਾਂ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
NEXT STORY