ਬੀਦਰ (ਕਰਨਾਟਕ) : ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ ਯੇਦੀਯੁਰੱਪਾ ਨੇ ਕੋਰੋਨਾ ਵਾਇਰਸ ਨੂੰ ਕਾਬੂ ਕਰਣ ਲਈ ਰਾਜ ਵਿੱਚ ਲਾਕਡਾਊਨ ਲਾਗੂ ਕਰਣ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭਵਿੱਖ ਦੀ ਕਾਰਵਾਈ 'ਤੇ ਫੈਸਲਾ ਕਰਣ ਲਈ 18 ਅਪ੍ਰੈਲ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਯੇਦੀਯੁਰੱਪਾ ਨੇ ਬੀਦਰ ਵਿੱਚ ਸੰਪਾਦਕਾਂ ਨੂੰ ਕਿਹਾ, “ਲਾਕਡਾਊਨ ਦਾ ਸਵਾਲ ਹੀ ਨਹੀਂ ਹੈ।” ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਤਕਨੀਕੀ ਸਲਾਹਕਾਰ ਕਮੇਟੀ (ਟੀ.ਏ.ਸੀ.) ਨੇ ਲਾਕਡਾਊਨ ਦੀ ਸਿਫਾਰਿਸ਼ ਨਹੀਂ ਕੀਤੀ।
ਯੇਦੀਯੁਰੱਪਾ ਨੇ ਕਿਹਾ, “ਮੈਂ ਟੀ.ਏ.ਸੀ. ਵਿੱਚ ਹਾਂ। ਕਿਸੇ ਨੇ ਲਾਕਡਾਊਨ ਦੀ ਸਿਫਾਰਸ਼ ਨਹੀਂ ਕੀਤੀ।”ਸਾਬਕਾ ਮੁੱਖ ਮੰਤਰੀਆਂ ਸਿੱਧਰਮਈਆ ਅਤੇ ਐੱਚ.ਡੀ. ਕੁਮਾਰਸਵਾਮੀ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਮੁੱਖ ਡੀ.ਕੇ. ਸ਼ਿਵਕੁਮਾਰ ਸਮੇਤ ਤਕਨੀਕੀ ਸਲਾਹਕਾਰ ਕਮੇਟੀ ਦੇ ਮੈਂਬਰ 18 ਅਪ੍ਰੈਲ ਨੂੰ ਸਰਬ ਪਾਰਟੀ ਬੈਠਕ ਵਿੱਚ ਹਿੱਸਾ ਲੈਣਗੇ। ਮਹਾਮਾਰੀ ਨੂੰ ਕਾਬੂ ਕਰਣ ਲਈ ਲੋਕਾਂ ਦੇ ਸਮਰਥਨ 'ਤੇ ਜ਼ੋਰ ਦਿੰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਕਰਫਿਊ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ
ਉਨ੍ਹਾਂ ਨੇ ਕਿਹਾ, “ਲੋਕਾਂ ਨੂੰ ਮਾਸਕ ਲਗਾ ਕੇ, ਹੱਥਾਂ ਦੀ ਸਫਾਈ ਬਣਾਏ ਰੱਖ ਕੇ ਅਤੇ ਸਾਮਾਜਿਕ ਦੂਰੀ ਦਾ ਪਾਲਣ ਕਰਕੇ ਸਹਿਯੋਗ ਕਰਨਾ ਚਾਹੀਦਾ ਹੈ।” ਯੇਦੀਯੁਰੱਪਾ ਨੇ ਕਿਹਾ, “ਮੈਂ ਹੱਥ ਜੋੜ ਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਾ ਹਾਂ।” ਉਨ੍ਹਾਂ ਨੇ ਉਗਾਦੀ ਦੇ ਮੌਕੇ ਸਾਰੇ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਉਗਾਦੀ 'ਤੇ ਆਪਣੇ ਸੁਨੇਹਾ ਵਿੱਚ ਕਿਹਾ, “ਕਾਮਨਾ ਕਰਦਾ ਹਾਂ ਕਿ ਸਾਰਿਆਂ ਦੀਆਂ ਜ਼ਿੰਦਗੀਆਂ ਤੋਂ ਮੁਸ਼ਕਲਾਂ ਦੂਰ ਹੋ ਜਾਣ ਅਤੇ ਇਹ ਕੋਰੋਨਾ ਵਾਇਰਸ ਮਹਾਮਾਰੀ ਵੀ ਖ਼ਤਮ ਹੋ ਜਾਵੇ।”
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ
NEXT STORY