ਹਰੋਲੀ- ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਭਗਵਾਨ ਦੇ ਘਰ ਵਿਚ ਵੀ ਡਾਕਾ ਮਾਰਨ ਤੋਂ ਨਹੀਂ ਡਰਦੇ। ਤਾਜਾ ਮਾਮਲੇ ਵਿਚ ਊਨਾ-ਹੁਸ਼ਿਆਰਪੁਰ ਮੁੱਖ ਹਾਈਵੇਅ 'ਤੇ ਜੇਜੋਂ ਮੋੜ 'ਤੇ ਬਣੇ ਸ਼ਿਵ ਮੰਦਰ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰ ਮੰਦਰ ਵਿਚ ਸ਼ਿਵ ਪਿੰਡੀ ਦੇ ਉੱਪਰ ਲੱਗੀ ਘੰਟੀ ਨੂੰ ਲੈ ਕੇ ਰਫੂ-ਚੱਕਰ ਹੋ ਗਿਆ। ਇਸ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਰ ਨੇ ਮੰਦਰ ਵਿਚ ਸਥਾਪਿਤ ਸ਼ਿਵ ਪਿੰਡੀ 'ਤੇ ਆਪਣਾ ਪੈਰ ਰੱਖ ਕੇ ਘੰਟੀ ਉਤਾਰੀ, ਕਿਉਂਕਿ ਘੰਟੀ ਉੱਚੀ ਹੋਣ ਕਾਰਨ ਉਸ ਤੋਂ ਖੁੱਲ੍ਹ ਨਹੀਂ ਰਹੀ ਸੀ।
ਘੰਟੀ ਖੋਲ੍ਹਣ ਮਗਰੋਂ ਚੋਰ ਨੇ ਪਿੰਡੀ ਦੇ ਉੱਪਰ ਜਲ ਲਈ ਰੱਖੀ ਗਾਗਰ ਤੋਂ ਪਾਣੀ ਲੈ ਕੇ ਆਪਣੇ ਹੱਥ ਧੋਤੇ। ਚੋਰ ਨੇ ਮੰਦਰ ਅੰਦਰ ਰੱਖੀ ਤਖਤੀ ਨੂੰ ਚੁੱਕ ਕੇ ਬਾਹਰ ਲੱਗੀ ਦੂਜੀ ਘੰਟੀ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਿਹਾ ਅਤੇ ਅੰਦਰੋਂ ਖੋਲ੍ਹੀ ਗਈ ਘੰਟੀ ਨੂੰ ਲੈ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਮੰਦਰ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ, ਜਿਸ 'ਤੇ ਸ਼ਾਇਦ ਚੋਰ ਦਾ ਧਿਆਨ ਨਹੀਂ ਗਿਆ। ਉੱਥੇ ਹੀ ਗ੍ਰਾਮ ਪੰਚਾਇਤ ਦੇ ਸਾਬਕਾ ਪੰਚਾਇਤ ਮੈਂਬਰ ਭੀਸ਼ਣ ਸਿੰਘ ਨੇ ਦੱਸਿਆ ਕਿ ਸ਼ਿਵ ਮੰਦਰ ਵਿਚ ਚੋਰੀ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਰਾਖਵਾਂਕਰਨ ਵਿਰੋਧੀ ਭਾਜਪਾ ਸਰਕਾਰ : ਅਜੇ ਰਾਏ
NEXT STORY