ਭੋਪਾਲ— ਮੱਧ ਪ੍ਰਦੇਸ਼ ਦੇ ਬੈਤੂਲ 'ਚ ਸਥਿਤ ਪੰਚਮੁਖੀ ਹਨੂੰਮਾਨ ਮੰਦਰ 'ਚ ਬੀਤੀ ਦੇਰ ਰਾਤ ਹੋਈ ਚੋਰੀ ਦੀ ਘਟਨਾ ਦਾ ਵੀਡੀਓ ਅੱਜਕੱਲ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਦੀ ਜਾਂਚ ਦੌਰਾਨ ਪੁਲਸ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਚੋਰ ਨੇ ਪੰਚਮੁਖੀ ਹਨੂੰਮਾਨ ਮੰਦਰ ਵਿਚ ਦਾਨ ਪਾਤਰ 'ਚੋਂ ਚੋਰੀ ਕੀਤੀ ਅਤੇ ਮੰਦਰ ਦੇ ਦਰਵਾਜ਼ੇ ਵੱਲ ਭੱਜਿਆ।
ਇਸੇ ਵਿਚਕਾਰ ਉਸ ਨੇ ਮੰਦਰ ਦੀਆਂ ਪੌੜੀਆਂ ਨੇੜੇ ਆਪਣੇ ਲੁੱਟੇ ਹੋਏ ਸਾਮਾਨ ਨੂੰ ਰੱਖ ਕੇ ਡਾਂਸ ਵੀ ਕੀਤਾ ਅਤੇ ਫਿਰ ਮੌਕੇ 'ਤੇ ਭੱਜ ਨਿਕਲਿਆ। ਪੂਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਸ ਹੁਣ ਜਾਂਚ 'ਚ ਲੱਗੀ ਹੋਈ ਹੈ। ਇਸ ਬਾਰੇ ਮੁਲਤਾਈ ਪੁਲਸ ਸਟੇਸ਼ਨ ਦੇ ਇੰਚਾਰਜ ਸੁਨੀਲ ਲਾਟਾ ਨੇ ਕਿਹਾ ਕਿ ਇਸ ਮਾਮਲੇ 'ਚ ਜਿਹੜੀ ਸ਼ਿਕਾਇਤ ਮਿਲੀ ਹੈ, ਉਸ ਅਨੁਸਾਰ ਲਗਭਗ 8 ਹਜ਼ਾਰ ਰੁਪਏ ਚੋਰੀ ਹੋਏ ਹਨ। ਉਨ੍ਹਾਂ ਕਿਹਾ ਕਿ ਮੰਦਰ ਵਿਚ ਇਸ ਤੋਂ ਪਹਿਲਾਂ ਵੀ ਚੋਰੀ ਦੀ ਕੋਸ਼ਿਸ਼ ਹੋ ਚੁਕੀ ਹੈ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਸੀ।
ਗਊ-ਸੂਰ ਦਾ ਮਾਸ ਖਾ ਰਹੇ ਪੀ.ਡੀ.ਪੀ.-ਭਾਜਪਾ ਆਗੂ,ਕੀਤਾ ਜਾਵੇ ਬਾਈਕਾਟ : ਲੋਨ
NEXT STORY