ਨੈਸ਼ਨਲ ਡੈਸਕ- ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜੀ.ਸੀ. ਚੈਟਰਜੀ ਦਾ ਪਦਮ ਭੂਸ਼ਣ ਚੋਰੀ ਕਰਨ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਇਕ ਔਰਤ ਸਣੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਿੱਲੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਰਵਣ ਕੁਮਾਰ, ਹਰੀ ਸਿੰਘ, ਰਿੰਕੀ ਦੇਵੀ, ਵੇਦ ਪ੍ਰਕਾਸ਼ ਤੇ ਪ੍ਰਸ਼ਾਂਤ ਵਿਸ਼ਵਾਸ ਵਜੋਂ ਹੋਈ ਹੈ ਜੋ ਮਦਨਪੁਰ ਖਾਦਰ ਦੇ ਰਹਿਣ ਵਾਲੇ ਹਨ।
ਪੁਲਸ ਮੁਤਾਬਕ ਵਿਸ਼ਵਾਸ ਇਕ ਜੌਹਰੀ ਹੈ ਜਿਸ ਨੇ ਕਥਿਤ ਤੌਰ 'ਤੇ ਇਹ ਤਮਗਾ ਖਰੀਦਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਰੀ ਸਿੰਘ, ਰਿੰਕੀ ਦੇਵੀ ਅਤੇ ਵੇਦ ਪ੍ਰਕਾਸ਼ ਇਹ ਤਮਗਾ ਵੇਚਣ ਲਈ ਇਖ ਜੌਹਰੀ ਦਲੀਪ ਕੋਲ ਗਏ ਸਨ। ਦਲੀਪ ਨੇ ਇਹ ਤਮਗਾ ਨਹੀਂ ਖਰੀਦਿਆ ਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਇਸ ਦੌਰਾਨ ਮੁਲਜ਼ਮ ਉੱਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਗਲਤ ਤਰੀਕੇ ਨਾਲ ਉਤਰ ਰਹੇ ਲੋਕਾਂ ਨੂੰ ਟਰੇਨ ਨੇ ਦਰੜਿਆ, 2 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਗੰਭੀਰ ਜ਼ਖਮੀ
ਇਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਹਰਕਤ 'ਚ ਆ ਗਈ ਤੇ ਉਨ੍ਹਾਂ ਨੇ ਇਕ ਟੀਮ ਬਣਾਈ। ਇਸ ਮਾਮਲੇ 'ਚ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਫੁਟੇਜ 'ਚ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਇਸ ਦੌਰਾਨ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਤਮਗਾ ਸਰਵਣ ਕੁਮਾਰ ਨੇ ਚੋਰੀ ਕੀਤਾ ਸੀ, ਜੋ ਕਿ ਸਾਕੇਤ ਦਾ ਰਹਿਣ ਵਾਲਾ ਹੈ ਤੇ ਜੀ.ਸੀ. ਚੈਟਰਜੀ ਦੇ ਪੋਤੇ ਸਮਰੇਸ਼ ਚੈਟਰਜੀ ਦਾ ਸਿਹਤ ਸਹਾਇਕ ਸੀ।
ਇਹ ਵੀ ਪੜ੍ਹੋ- ਪਾਰਟੀ 'ਚ ਬੁਲਾ ਕੇ ਦੋਸਤਾਂ ਨੇ ਹੀ ਗਲਾ ਘੁੱਟ ਕੇ ਕਰ'ਤਾ ਦੋਸਤ ਦਾ ਕਤਲ, ਫਿਰ 6 ਫੁੱਟ ਡੂੰਘੇ ਟੋਏ 'ਚ ਦੱਬੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਰਟੀ 'ਚ ਬੁਲਾ ਕੇ ਦੋਸਤਾਂ ਨੇ ਹੀ ਗਲਾ ਘੁੱਟ ਕੇ ਕਰ'ਤਾ ਦੋਸਤ ਦਾ ਕਤਲ, ਫਿਰ 6 ਫੁੱਟ ਡੂੰਘੇ ਟੋਏ 'ਚ ਦੱਬੀ ਲਾਸ਼
NEXT STORY