ਔਰੰਗਾਬਾਦ– ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਦਰਮਿਆਨ ਬਿਹਾਰ ਵਿਚ ਔਰੰਗਾਬਾਦ ਜ਼ਿਲੇ ਦੇ ਨੌਜਵਾਨ ਵਿਗਿਆਨੀ ਵਿਨੀਤ ਨੇ ਹਾਈਡ੍ਰੋਲਿਕ ਪ੍ਰੈੱਸ਼ਰ ਦੇ ਸਿਧਾਂਤ ’ਤੇ ਆਧਾਰਿਤ ਇਕ ਖਾਸ ਕਿਸਮ ਦੀ ਛਤਰੀ ਦੀ ਖੋਜ ਕੀਤੀ ਹੈ ਜੋ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਏਗੀ। ਵਿਸ਼ਵ ਦੇ ਕਈ ਦੇਸ਼ਾਂ ਦੇ ਸੈਂਕੜੇ ਵਿਗਿਆਨਿਕ ਕੋਰੋਨਾ ਦਾ ਟੀਕਾ ਜਾਂ ਦਵਾਈ ਵਿਕਸਿਤ ਕਰਨ ਵਿਚ ਪੂਰੀ ਤਾਕਤ ਨਾਲ ਜੁਟੇ ਹੋਏ ਹਨ। ਉਥੇ ਹੀ ਨੌਜਵਾਨ ਵਿਗਿਆਨੀ ਵਿਨੀਤ ਨੇ ਇਕ ਖਾਸ ਛਤਰੀ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਹ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਏਗਾ। ਜ਼ਿਲੇ ਦੇ ਦੇਵਹਰਾ ਪਿੰਡ ਵਾਸੀ ਮਨੀਸ਼ ਪ੍ਰਜਾਪਤੀ ਦੇ ਪੁੱਤਰ ਵਿਨੀਤ ਦੇ ਖਾਸ ਛਤਰੀ ਵਿਚ ਸੈਨੇਟਾਈਜ਼ਰ ਲੱਗੇ ਹੋਏ ਹਨ। ਜਦਕਿ ਵਿਅਕਤੀ ਛਤਰੀ ਖੋਲ੍ਹੇਗਾ, ਉਦੋਂ ਅੰਦਰ ਲੱਗੇ ਸੈਨੇਟਾਈਜ਼ਰ ’ਤੇ ਦਬਾਅ ਪਵੇਗਾ ਜੋ ਉਪਰੀ ਹਿੱਸੇ ਨੂੰ ਥਾਂ-ਥਾਂ ’ਤੇ ਸੈਨੇਟਾਈਜ਼ ਕਰ ਦੇਵੇਗਾ। ਇਸ ਤਰ੍ਹਾਂ ਛਤਰੀ ਦੀ ਵਰਤੋਂ ਕਰਨ ਵਾਲਾ ਵਿਅਕਤੀ ਪੂਰੀ ਤਰ੍ਹਾਂ ਇਨਫੈਕਸ਼ਨ ਤੋਂ ਬਚਿਆ ਰਹੇਗਾ। ਇਸ ਦੀ ਕੀਮਤ 200 ਰੁਪਏ ਹੋਵੇਗੀ।
ਜਮਾਤ ਤੋਂ ਪੰਚਕੂਲਾ ਪਰਤੇ 39 ਲੋਕਾਂ ਨੂੰ ਭੇਜਿਆ ਕੁਆਰੰਟੀਨ ਸੈਂਟਰ
NEXT STORY