ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਭਾਰਤੀ ਰੇਲਵੇ ਤਹਿਤ ਆਉਣ ਵਾਲੀਆਂ ਰੇਲਗੱਡੀਆਂ ਦੇ ਏਅਰ ਕੰਡੀਸ਼ਨਿੰਗ (ਏਸੀ) ਅਤੇ ਸਲੀਪਰ ਸ਼੍ਰੇਣੀ ਦੇ ਡੱਬਿਆਂ ਦੀ ਸਥਿਤੀ ਜਨਰਲ ਡੱਬਿਆਂ ਦੀ ਤੁਲਨਾ 'ਚ ਬੱਦਤਰ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਭਾਜਪਾ ਰੇਲਵੇ ਦਾ ਉਚਿਤ ਢੰਗ ਨਾਲ ਸੰਚਾਲਨ ਕਰਨ 'ਚ ਅਸਮਰਥ ਹੈ, ਤਾਂ ਉਹ ਦੇਸ਼ ਨੂੰ ਕਿਵੇਂ ਚਲਾ ਸਕਦੀ ਹੈ।
ਕੇਜਰੀਵਾਲ ਦੇ ਟਵੀਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਟਰਾਂਸਪੋਰਟ ਨਿਗਮ (ਡੀ.ਟੀ.ਸੀ.) ਦੀਆਂ ਬੱਸਾਂ ਦੀ ਹਾਲਤ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਨੇ ਕਈ ਟਵੀਟ ਨੂੰ ਰੀਟਵੀਟ ਕੀਤਾ, ਜਿਸ ਵਿਚ ਲੋਕਾਂ ਨੇ ਏਸੀ ਅਤੇ ਸਲੀਪਰ ਸ਼੍ਰੇਣੀ ਦੇ ਡੱਬਿਆਂ 'ਚ ਅਜਿਹੇ ਲੋਕਾਂ ਦੀ ਭੀੜ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਕੋਲ ਟਿਕਟਾਂ ਰਾਖਵੀਆਂ ਨਹੀਂ ਹੁੰਦੀਆਂ।
ਕੇਜਰੀਵਾਲ ਨੇ ਕਿਹਾ ਕਿ ਚੰਗੀ ਭਲੀ ਚਲਦੀ ਹੋਏ ਰੇਲਵੇ ਦਾ ਇਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ। ਅੱਜ ਏਸੀ ਡੱਬੇ ਦੀ ਵੀ ਜੇਕਰ ਤੁਸੀਂ ਰਾਖਵੀਂ ਟਿਕਟ ਲਵੋਗੇ ਤਾਂ ਤੁਹਾਨੂੰ ਬੈਠਣ ਜਾਂ ਸੋਣ ਲਈ ਸੀਟ ਨਹੀਂ ਮਿਲੇਗੀ। ਏਸੀ ਅਤੇ ਸਲੀਪਰ ਕੋਚ ਜਨਰਲ ਤੋਂ ਵੀ ਬੱਦਤਰ ਹੋ ਗਏ ਹਨ। ਇਨ੍ਹਾਂ ਨੂੰ ਸਰਕਾਰ ਚਲਾਉਣੀ ਹੀ ਨਹੀਂ ਆਉਂਦੀ। ਇਨ੍ਹਾਂ ਨੂੰ ਸਮਝ ਹੀ ਨਹੀਂ ਹੈ। ਅਨਪੜ ਸਰਕਾਰ ਹੈ। ਹਰ ਖੇਤਰ ਨੂੰ ਬਰਬਾਦ ਕਰ ਰਹੇ ਹਨ।
ਉਨ੍ਹਾਂ ਇਕ ਹੋਰ ਟਵੀਟ 'ਚ ਕਿਹਾ ਕਿ ਜੋ ਰੇਲਗੱਡੀਆਂ ਨਹੀਂ ਚਲਾ ਸਕਦੇ, ਉਹ ਦੇਸ਼ ਕਿਵੇਂ ਚਲਾਉਣਗੇ?
ਸਿਰਸਾ ਪਹੁੰਚੇ ਅਮਿਤ ਸ਼ਾਹ, ਇੰਚਾਰਜ ਬਿਪਲਬ ਦੇਬ ਨੇ ਪੈਰ ਛੂਹ ਕੇ ਕੀਤਾ ਸਵਾਗਤ
NEXT STORY