ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ 'ਭਾਰਤ ਨਿਆਂ ਯਾਤਰਾ' ਕੱਢਣ ਦੇ ਕਾਂਗਰਸ ਦੇ ਫੈਸਲੇ 'ਤੇ ਤੰਜ਼ ਕੱਸਦੇ ਹੋਏ ਬੁੱਧਵਾਰ ਨੂੰ ਵਿਰੋਧੀ ਪਾਰਟੀ 'ਤੇ 1984 ਦੇ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਕਈ ਸਾਲਾਂ ਤੱਕ ਨਿਆਂ ਦਿਵਾਉਣ 'ਚ ਅਸਫ਼ਲ ਰਹਿਣ ਅਤੇ 'ਟੁਕੜੇ-ਟੁਕੜੇ' ਗੈਂਗ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ। ਕਾਂਗਰਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਵਿਚ ਮਣੀਪੁਰ ਤੋਂ ਮੁੰਬਈ ਤੱਕ ‘ਭਾਰਤ ਨਿਆਂ ਯਾਤਰਾ’ ਦਾ ਆਯੋਜਨ ਕਰੇਗੀ, ਜੋ 14 ਜਨਵਰੀ ਤੋਂ 14 ਰਾਜਾਂ ਅਤੇ 85 ਜ਼ਿਲ੍ਹਿਆਂ ਤੋਂ ਹੋ ਕੇ ਲੰਘੇਗੀ। ਇਹ ਯਾਤਰਾ 20 ਮਾਰਚ ਨੂੰ ਉਸੇ ਸਮੇਂ ਸਮਾਪਤ ਹੋਵੇਗੀ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਠਾਕੁਰ ਨੇ ਕਾਂਗਰਸ ਦੀ ਭਾਰਤ ਨਿਆਂ ਯਾਤਰਾ ਬਾਰੇ ਪੁੱਛੇ ਜਾਣ 'ਤੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਜੋ ਲੋਕ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਕਈ ਸਾਲਾਂ ਤੱਕ ਨਿਆਂ ਨਹੀਂ ਦਿਵਾ ਸਕੇ, ਉਹ ਕਿਸੇ ਨਾਲ ਨਿਆਂ ਕਿਵੇਂ ਕਰ ਸਕਦੇ ਹਨ?''
ਇਹ ਵੀ ਪੜ੍ਹੋ : ਰਾਹੁਲ ਗਾਂਧੀ ਕਰਨਗੇ 'ਭਾਰਤ ਨਿਆਂ ਯਾਤਰਾ', ਮਣੀਪੁਰ ਤੋਂ ਮੁੰਬਈ ਤੱਕ ਦਾ ਹੋਵੇਗਾ ਸਫ਼ਰ ਤੈਅ
ਉਨ੍ਹਾਂ ਕਿਹਾ,''ਜੋ ਲੋਕ ਟੁਕੜੇ-ਟੁਕੜੇ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹਨ ਅਤੇ ਜਾਤੀ ਅਤੇ ਖੇਤਰ ਦੇ ਆਧਾਰ 'ਤੇ ਵੰਡ ਪੈਦਾ ਕਰਦੇ ਹਨ, ਉਹ ਕਿਵੇਂ ਨਿਆਂ ਪ੍ਰਦਾਨ ਕਰਨਗੇ?'' ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਹੈ, ਜਿਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਐੱਸ.ਆਈ.ਟੀ. ਜਾਂਚ ਦਾ ਗਠਨ ਕੀਤਾ। ਸਾਲ 2016 'ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਹੋਏ ਵਿਵਾਦ ਦੇ ਬਾਅਦ ਤੋਂ ਭਾਜਪਾ ਦੇ ਨੇਤਾ ਕੁਝ ਤੱਤਾਂ ਨੂੰ 'ਰਾਸ਼ਟਰ ਵਿਰੋਧੀ' ਰੂਪ 'ਚ ਦੋਸ਼ ਲਗਾਉਣ ਲਈ 'ਟੁਕੜੇ-ਟੁਕੜੇ' ਗੈਂਗ ਦਾ ਇਸਤੇਮਾਲ ਕਰਦੇ ਹਨ। ਠਾਕੁਰ ਨੇ ਕਿਹਾ ਕਿ ਦੇਸ਼ ਦੇ ਲੋਕ ਭਗਵਾਨ ਰਾਮ ਨੂੰ ਕਾਲਪਨਿਕ ਕਹਿਣ ਵਾਲੇ ਉਨ੍ਹਾਂ ਦੇ ਅਸਲੀ ਚਿਹਰੇ ਨੂੰ ਪਛਾਣ ਚੁੱਕੇ ਹਨ, ਜਿਨ੍ਹਾਂ ਦੇ ਗਠਜੜੋ ਸਹਿਯੋਗੀ ਸਨਾਤਨ ਧਰਮ ਨੂੰ ਖ਼ਰਾਬ ਦਿਖਾਉਂਦੇ ਹਨ ਅਤੇ ਹਿੰਦੂਆਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਦੋਸ਼ ਲਗਾਇਆ,''ਇੰਨਾ ਹੀ ਨਹੀਂ ਉਨ੍ਹਾਂ ਦੇ ਨੇਤਾ ਇਕ ਤੋਂ ਬਾਅਦ ਇਕ ਬੇਤੁਕੇ ਬਿਆਨ ਦੇ ਰਹੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੇਮੰਤ ਸੋਰੇਨ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ, ਮਾਈਨਿੰਗ ਅਲਾਟਮੈਂਟ ਮਾਮਲੇ ’ਚ ਜਨਹਿਤ ਪਟੀਸ਼ਨ ਖਾਰਜ
NEXT STORY