ਪ੍ਰਯਾਗਰਾਜ - ਪ੍ਰਯਾਗਰਾਜ ਦੀ ਯਮੁਨਾ ਨਦੀ ਦੇ ਕੰਡੇ ਇੱਕ ਦੋ ਕਿਲੋਮੀਟਰ ਤੱਕ ਮਰੀਆਂ ਹੋਈ ਹਜ਼ਾਰਾਂ ਛੋਟੀਆਂ ਮੱਛੀਆਂ ਮਿਲਣ ਨਾਲ ਹੜਕੰਪ ਮੱਚ ਗਿਆ ਹੈ। ਮੱਛੀਆਂ ਦੇ ਮਰਨ ਦਾ ਕਾਰਣ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਸਥਾਨਕ ਲੋਕ ਇੰਨੀ ਵੱਡੀ ਗਿਣਤੀ 'ਚ ਮੱਛੀਆਂ ਦੇ ਮਰਨ ਨਾਲ ਕਾਫੀ ਡਰੇ ਹੋਏ ਹਨ। ਲੋਕਾਂ ਨੂੰ ਸ਼ੱਕ ਹੈ ਕਿ ਕਿਤੇ ਕੋਰੋਨਾ ਸੰਕਰਮਣ ਇਸ ਦੀ ਵਜ੍ਹਾ ਤਾਂ ਨਹੀਂ ਹੈ।
ਉਥੇ ਹੀ, ਮੱਛੀਆਂ ਦੇ ਮਰਨ ਦੀ ਖਬਰ ਸੁਣ ਕੇ ਮੌਕੇ 'ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਜਾਂਚ ਟੀਮ ਵੀ ਪਹੁੰਚੀ ਅਤੇ ਯਮੁਨਾ ਦੇ ਪਾਣੀ ਦੇ ਸੈਂਪਲ ਜਾਂਚ ਲਈ ਆਪਣੇ ਨਾਲ ਲੈ ਕੇ ਗਈ ਹੈ। ਟੀਮ ਮੁਤਾਬਕ, ਯਮੁਨਾ 'ਚ ਸਭ ਠੀਕ ਹੈ ਫਿਰ ਵੀ ਮੱਛੀਆਂ ਮਰ ਰਹੀਆਂ ਹਨ। ਇਸ ਦੀ ਵਜ੍ਹਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ, ਇੱਥੇ ਕੋਈ ਵੀ ਪ੍ਰਦੂਸ਼ਣ ਦਾ ਸਰੋਤ ਨਹੀਂ ਹੈ। ਫੈਕਟਰੀਆਂ ਵੀ ਬੰਦ ਹਨ ਫਿਰ ਵੀ ਇਸ ਮਾਮਲੇ ਦੀ ਜਾਂਚ ਕਰਣੀ ਹੋਵੇਗੀ। ਜਾਂਚ ਕਰਣ ਆਏ ਅਧਿਕਾਰੀ ਨੇ ਦੱਸਿਆ ਕਿ ਯਮੁਨਾ ਦਾ ਪਾਣੀ ਮਾਨਕ ਦੇ ਸਮਾਨ ਹੈ। ਮੱਛੀਆਂ ਦੇ ਇਸ ਤਰ੍ਹਾਂ ਮਰਨ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਸ ਦੇ ਪਿੱਛੇ ਕੀ ਕਾਰਣ ਹੈ।
ਕੋਰੋਨਾ ਦੇ 3722 ਨਵੇਂ ਮਾਮਲੇ, 132 ਲੋਕਾਂ ਦੀ ਮੌਤ
NEXT STORY