ਨਵੀਂ ਦਿੱਲੀ- ਦਿੱਲੀ ਦੇ ਦੱਖਣ ਜ਼ਿਲ੍ਹੇ 'ਚ ਸਥਿਤ ਇੰਡੀਅਨ ਪਲਬਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਦੇ ਸੰਬੰਧ 'ਚ ਇਕ ਈਮੇਲ ਭੇਜਿਆ ਗਿਆ ਹੈ। ਉੱਥੇ ਹੀ ਖ਼ਬਰ ਮਿਲਦੇ ਹੀ ਪੁਲਸ ਅਤੇ ਬੰਬ ਸਕਵਾਇਡ ਮੌਕੇ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਪੂਰੇ ਸਕੂਲ ਨੂੰ ਖ਼ਾਲੀ ਕਰਵਾਇਆ ਗਿਆ ਹੈ ਅਤੇ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ 'ਚ ਪੁਲਸ ਨੂੰ ਲੱਗ ਰਿਹਾ ਹੈ ਕਿ ਉਹ ਕਿਸੇ ਦੀ ਸ਼ਰਾਰਤ ਹੈ।
ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਮਾਂ ਨਾਲ ਮਿਲ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਫਰਿੱਜ 'ਚ ਰੱਖੇ ਲਾਸ਼ ਦੇ ਟੁਕੜੇ
ਹਾਲ ਹੀ 'ਚ ਭਾਰਤ ਜੋੜੋ ਯਾਤਰਾ ਦੇ ਮੱਧ ਪ੍ਰਦੇਸ਼ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਨਾਮ ਨਾਲ ਧਮਕੀ ਭਰੀ ਚਿੱਠੀ ਮਿਲੀ ਸੀ। ਚਿੱਠੀ 'ਚ ਕਾਂਗਰਸ ਨੇਤਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਚਿੱਠੀ 'ਚ ਭਾਰਤ ਜੋੜੋ ਯਾਤਰਾ' ਦੇ ਇੰਦੌਰ ਪਹੁੰਚਣ 'ਤੇ ਰਾਹੁਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ ਦੇ ਤਿੰਨ ਜ਼ਿਲ੍ਹੇ ਅੱਤਵਾਦ ਮੁਕਤ, ਦੋ ਸੰਗਠਨਾਂ ਕੋਲ ਕਮਾਂਡਰ ਵੀ ਨਹੀਂ: ਵਿਜੇ ਕੁਮਾਰ
NEXT STORY