ਮੁੰਬਈ : ਸੰਨੀ ਲਿਓਨੀ ਨੂੰ ਕੌਣ ਨਹੀਂ ਜਾਣਦਾ? ਅਡਲਟ ਫਿਲਮ ਇੰਡਸਟਰੀ ਤੋਂ ਮੁੱਖ ਧਾਰਾ 'ਚ ਆਉਣਾ ਉਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਉਸ ਨੇ ਸਖ਼ਤ ਮਿਹਨਤ ਨਾਲ ਬਾਲੀਵੁੱਡ 'ਚ ਸਭ ਕੁਝ ਹਾਸਲ ਕੀਤਾ ਹੈ। ਸੰਨੀ ਲਿਓਨੀ ਦੀ ਜ਼ਿੰਦਗੀ 'ਚ ਇਕ ਅਜਿਹਾ ਸਮਾਂ ਵੀ ਆਇਆ, ਜਦੋਂ ਉਸ ਨੂੰ ਆਪਣੇ ਹੀ ਘਰ 'ਚ ਚਾਕੂ ਲੈ ਕੇ ਘੁੰਮਣਾ ਪੈਂਦਾ ਸੀ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਹੈ। ਜਦੋਂ ਉਹ ਇੱਕ ਵਾਰ ਅਰਬਾਜ਼ ਖਾਨ ਦੇ ਚੈਟ ਸ਼ੋਅ ਵਿੱਚ ਪਹੁੰਚੀ ਤਾਂ ਉਸਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਕਈ ਕਹਾਣੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਇਕ ਵਾਰ ਇੰਨੀ ਡਰ ਗਈ ਸੀ ਕਿ ਉਸ ਨੇ ਚਾਕੂ ਚੁੱਕ ਲਿਆ ਸੀ ਅਤੇ ਹਰ ਸਮੇਂ ਚਾਕੂ ਲੈ ਕੇ ਘਰ ਦੇ ਅੰਦਰ ਘੁੰਮਦੀ ਰਹਿੰਦੀ ਸੀ।
ਇਹ ਵੀ ਪੜ੍ਹੋ : ਨਿਮੋਨੀਆ ਤੋਂ ਪੀੜਤ ਪੋਪ ਫਰਾਂਸਿਸ ਨੂੰ ਦੇਖਣ ਹਸਪਤਾਲ ਪੁੱਜੀ ਇਟਲੀ ਦੀ ਪੀਐੱਮ
ਇਸ ਸ਼ੋਅ 'ਚ ਅਰਬਾਜ਼ ਖਾਨ ਨੇ ਸੰਨੀ ਲਿਓਨੀ ਨੂੰ ਕੁਝ ਸਵਾਲ ਪੁੱਛੇ। ਉਨ੍ਹਾਂ ਸਵਾਲਾਂ ਦੇ ਜਵਾਬ 'ਚ ਅਦਾਕਾਰਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਟ੍ਰੋਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ 'ਤੇ ਉਸ ਨੇ ਕਿਹਾ ਕਿ ਹਾਂ ਉਸ ਨੇ ਅਜਿਹਾ ਕੀਤਾ ਹੈ ਅਤੇ ਇਸ ਤੋਂ ਬਾਅਦ ਉਸ ਨੇ ਸਾਰੀ ਕਹਾਣੀ ਦਾ ਖੁਲਾਸਾ ਕੀਤਾ।

ਚਾਕੂ ਲੈ ਕੇ ਘੁੰਮਣ ਦੀ ਕਿਉਂ ਆਈ ਨੌਬਤ
ਸੰਨੀ ਲਿਓਨੀ ਨੇ ਕਿਹਾ ਸੀ, ''ਉਹ ਇਕ ਅਜਿਹਾ ਵਿਅਕਤੀ ਸੀ ਜਿਸ ਨੂੰ ਅਸੀਂ ਜਾਣਦੇ ਸੀ ਪਰ ਹੁਣ ਉਹ ਗਾਇਬ ਹੋ ਗਿਆ ਹੈ ਅਤੇ ਮੈਂ ਉਸ ਨੂੰ ਬਲਾਕ ਕਰ ਦਿੱਤਾ ਹੈ। ਮੈਂ ਉਸ ਖਿਲਾਫ ਮੁੰਬਈ ਦੀ ਸਾਈਬਰ ਕ੍ਰਾਈਮ ਯੂਨਿਟ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸ ਵਿਅਕਤੀ ਨੇ ਮੈਨੂੰ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਫਾਲੋਅਰਸ ਨੇ ਵੀ ਮੇਰੀ ਟਾਈਮਲਾਈਨ 'ਤੇ ਬਹੁਤ ਗੰਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹ ਇੰਨਾ ਹਿੰਸਕ ਸੀ ਕਿ ਉਸਨੇ ਮੇਰੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ। ਇੱਥੋਂ ਤੱਕ ਕਿ ਉਸ ਨਾਲ ਜੁੜੇ ਕੁਝ ਲੋਕ ਮੇਰੇ ਘਰ ਆਏ ਅਤੇ ਇਹ ਮੇਰੇ ਲਈ ਬਹੁਤ ਡਰਾਉਣਾ ਅਨੁਭਵ ਸੀ। ਮੈਂ ਹੱਥ ਵਿੱਚ ਚਾਕੂ ਲੈ ਕੇ ਦਰਵਾਜ਼ੇ ਵੱਲ ਵਧ ਰਹੀ ਸੀ, ਕਿਉਂਕਿ ਉਸ ਸਮੇਂ ਮੇਰਾ ਪਤੀ ਘਰ ਨਹੀਂ ਸੀ। ਅਜਿਹੇ 'ਚ ਕਈ ਵਾਰ ਮੈਨੂੰ ਦਿਨ ਭਰ ਹੱਥ 'ਚ ਚਾਕੂ ਲੈ ਕੇ ਘੁੰਮਣਾ ਪੈਂਦਾ ਸੀ।''
ਇਹ ਵੀ ਪੜ੍ਹੋ : ਡੰਕੀ ਰੂਟ ਦੇ ਉਹ 'ਗੰਦੇ ਰਾਹ', ਜਿਨ੍ਹਾਂ ਨੂੰ ਪਾਰ ਕਰਕੇ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਧਰਤੀ 'ਤੇ ਪੁੱਜੇ ਸਨ
ਆਪਣੀ ਬਾਇਓਪਿਕ 'ਚ ਸੰਨੀ ਨੇ ਖੋਲ੍ਹੇ ਜ਼ਿੰਦਗੀ ਦੇ ਕਈ ਰਾਜ਼
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਪ੍ਰਸ਼ੰਸਕਾਂ ਨੂੰ ਸੰਨੀ ਲਿਓਨੀ ਦੀ ਜ਼ਿੰਦਗੀ ਬਾਰੇ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਉਹ ਆਪਣੀ ਬਾਇਓਪਿਕ 'ਕਰਨਜੀਤ: ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' 'ਚ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਰਾਜ਼ ਦਾ ਪਰਦਾਫਾਸ਼ ਕਰ ਚੁੱਕੀ ਹੈ। ਇਸ ਜ਼ਰੀਏ ਕਈ ਅਜਿਹੇ ਰਾਜ਼ ਸਾਹਮਣੇ ਆਏ ਜਿਨ੍ਹਾਂ ਤੋਂ ਲੋਕ ਅਣਜਾਣ ਸਨ। ਸੰਨੀ ਲਿਓਨੀ ਇੱਕ ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ ਹੈ। ਜਦੋਂ ਉਹ ਮਹਿਜ਼ 11 ਸਾਲ ਦੀ ਸੀ ਤਾਂ ਉਸਦਾ ਪੂਰਾ ਪਰਿਵਾਰ ਅਮਰੀਕਾ ਸ਼ਿਫਟ ਹੋ ਗਿਆ ਸੀ ਅਤੇ ਉਹ ਉੱਥੇ ਹੀ ਵੱਡੀ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚੋਂ ਡਿਪੋਰਟ ਹੋਏ ਪੰਜਾਬੀ ਪਨਾਮਾ 'ਚ ਫਸੇ, ਤਸਵੀਰਾਂ ਆਈਆਂ ਸਾਹਮਣੇ
NEXT STORY