ਸ਼੍ਰੀਨਗਰ (ਭਾਸ਼ਾ)- ਅਮਰਨਾਥ ਯਾਤਰਾ ਦੇ ਸ਼ੇਸ਼ਨਾਗ ਕੈਂਪ 'ਚ ਪਿਛਲੇ ਹਫ਼ਤੇ ਹੋਈ ਝੜਪ 'ਚ ਸ਼ਾਮਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਝੜਪ 'ਚ ਕੁਝ ਸ਼ਰਧਾਲੂਆਂ ਅਤੇ ਖੱਚਰਵਾਲਿਆਂ ਨੂੰ ਮਾਮੂਲੀ ਸੱਟ ਆਈ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.), ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਭਰਮ ਅਤੇ ਆਧਾਰਹੀਣ ਵੀਡੀਓ ਅਪਲੋਡ ਕੀਤੇ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਸ਼ਰਧਾਲੂਆਂ 'ਤੇ ਪੱਥਰ ਸੁੱਟੇ ਗਏ।
ਉਨ੍ਹਾਂ ਦੱਸਿਆ ਕਿ ਮਾਮਲੇ 'ਚ ਨੋਟਿਸ ਲੈਂਦੇ ਹੋਏ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ੇਸ਼ਨਾਗ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅਮਰਨਾਥ ਯਾਤਰਾ ਦੇ ਪਹਿਲਗਾਮ ਮਾਰਗ 'ਚ ਪੈਂਦਾ ਹੈ। ਏ.ਡੀ.ਜੀ.ਪੀ. ਨੇ ਟਵਿੱਟਰ 'ਤੇ ਕਿਹਾ,''ਸ਼ੇਸ਼ਨਾਥ 'ਚ 15 ਜੁਲਾਈ ਨੂੰ ਖੱਚਰਵਾਲਿਆਂ ਦਰਮਿਆਨ ਝੜਪ ਹੋਈ ਸੀ ਜਿਸ ਕਾਰਨ ਖੱਚਰਵਾਲਿਆਂ ਅਤੇ ਕੁਝ ਸ਼ਰਧਾਲੂਆਂ ਨੂੰ ਮਾਮੂਲੀ ਸੱਟ ਲੱਗੀ ਸੀ। ਸਥਿਤੀ ਤੁਰੰਤ ਕੰਟਰੋਲ 'ਚ ਕਰ ਲਿਆ ਗਿਆ।'' ਉਨ੍ਹਾਂ ਕਿਹਾ ਕਿ ਪਹਿਲਗਾਮ ਥਾਣੇ 'ਚ ਇਸ ਸੰਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਅਫ਼ਵਾਹਾਂ 'ਤੇ ਗੌਰ ਨਹੀਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੰਮੂ ਕਸ਼ਮੀਰ ਪੁਲਸ ਸ਼ਰਧਾਲੂਆਂ ਦੀ ਰੱਖਿਆ ਕਰਨ ਅਤੇ ਸ਼ਾਂਤੀਪੂਰਨ ਯਾਤਰਾ ਯਕੀਨੀ ਕਰਨ ਲਈ ਹਮੇਸ਼ਾ ਵਚਨਬੱਧ ਹੈ।
ਇੰਟਰਵਿਊ ਦੇ ਬਹਾਨੇ ਗੁੜਗਾਓਂ ਬੁਲਾ ਕੇ ਭੋਜਪੁਰੀ ਅਦਾਕਾਰਾ ਨਾਲ ਜਬਰ-ਜ਼ਨਾਹ
NEXT STORY