ਬਾਂਦਾ— ਬਿਸੰਡਾ ਇਲਾਕੇ 'ਚ ਵੀਰਵਾਰ ਰਾਤ ਪਟਾਖਾ ਫੈਕਟਰੀ 'ਚ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ। 5 ਲੋਕਾਂ ਦੇ ਹਾਲੇ ਵੀ ਫੈਕਟਰੀ 'ਚ ਫਸੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਪੁਲਸ 'ਤੇ ਫਾਇਰ ਬ੍ਰਿਗੇਡ ਕਰਮਚਾਰੀ ਬਚਾਅ ਕੰਮ 'ਚ ਲੱਗੇ ਹੋਏ ਹਨ।
ਕੋਰਰਹੀ ਪਿੰਡ ਦੇ ਨਫੀਸ ਖਾਨ ਦੀ ਬਿਸੰਡਾ ਦੇ ਦੇਵੀਨਗਰ 'ਚ ਪਟਾਖਾ ਫੈਕਟਰੀ ਸੀ। ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਕਈ ਧਮਾਕੇ ਹੋਏ ਜਿਸ ਤੋਂ ਬਾਅਦ ਪੂਰੀ ਫੈਕਟਰੀ ਅੱਗ ਦੀਆਂ ਲਪਟਾਂ 'ਚ ਘਿਰ ਗਈ। ਚਸ਼ਮਦੀਦਾਂ ਮੁਤਾਬਕ 2 ਤੇਜ ਧਮਾਕੇ ਹੋਣ ਕਾਰਨ ਇਮਾਰਤ ਢਹਿ ਗਈ। ਪਟਾਖਿਆਂ ਨਾਲ ਸਿਲੈਂਡਰ ਫਟੜ ਦਾ ਵੀ ਖਦਸ਼ਾ ਹੈ। ਪੁਲਸ ਤੇ ਦਮਕਲ ਕਰਮਚਾਰੀ ਮੌਕੇ 'ਤੇ ਪਹੁੰਚੇ। ਬਚਾਅ ਕੰਮ ਜਾਰੀ ਹੈ। ਮਲਬਾ ਹਟਾਉਣ ਲਈ ਜੇਸੀਬੀ ਵੀ ਮੰਗਵਾਈ ਗਈ ਹੈ।
CBI ਦੇ ਸਾਬਕਾ ਨਿਰਦੇਸ਼ਕ ਆਲੋਕ ਵਰਮਾ ਖਿਲਾਫ ਐਕਸ਼ਨ ਦੀ ਤਿਆਰੀ
NEXT STORY