ਕਾਂਕੇਰ (ਵਾਰਤਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ਦੇ ਪਖਾਂਜੂਰ 'ਚ 5 ਲੱਖ ਦੀ ਇਨਾਮੀ ਡਿਪਟੀ ਕਮਾਂਡਰ ਸਮੇਤ ਤਿੰਨ ਮਹਿਲਾ ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ। ਤਿੰਨੋਂ ਮਹਿਲਾ ਨਕਸਲੀਆਂ 'ਤੇ ਕੁੱਲ 7 ਲੱਖ ਦਾ ਇਨਾਮ ਐਲਾਨ ਸੀ। ਇਨ੍ਹਾਂ ਮਹਿਲਾ ਨਕਸਲੀਆਂ ਨੇ ਬੁੱਧਵਾਰ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 94 ਬਟਾਲੀਅਨ ਬੀ.ਐੱਸ.ਐੱਫ. ਦੇ ਡਿਪਟੀ ਇੰਸਪੈਕਟਰ ਜਨਰਲ ਦੇ ਸਾਹਮਣੇ ਆਤਮਸਮਰਪਣ ਕੀਤਾ।
ਸਮਰਪਣ ਕਰਨ ਵਾਲੇ ਨਕਸਲੀ ਲੰਬੇ ਸਮੇਂ ਤੋਂ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸਰਹੱਦੀ ਖੇਤਰ 'ਚ ਸਰਗਰਮ ਸਨ। ਨਕਸਲੀਆਂ 'ਚ ਮੋਤੀ ਪੋਯਾਮ ਉਰਫ਼ ਯਮਲਾ (25), ਸੰਚਿਲਾ ਮੰਡਾਵੀ (21) ਅਤੇ ਲਖਮੀ ਪਦਦਾ (20) ਸ਼ਾਮਲ ਹਨ। ਦੱਸਣਯੋਗ ਹੈ ਕਿ ਮੋਤੀ ਪੋਯਾਮ 'ਤੇ 5 ਲੱਖ, ਸੰਚਿਲਾ ਮੰਡਾਵੀ ਅਤੇ ਲਖਮੀ ਪਦਦਾ 'ਤੇ ਇਕ-ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਐਲਾਨ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਚਾ ਤੇ ਮੈਂ ਕਈ ਰਾਤਾਂ..! ਵਿਆਹ ਦੇ 57 ਸਾਲਾਂ ਬਾਅਦ ਘਰਵਾਲੀ ਦੇ ਖੁਲਾਸੇ ਸੁਣ ਪਤੀ ਨੇ ਕਰ 'ਤੇ ਟੋਟੇ
NEXT STORY