ਬੈਂਗਲੁਰੂ- ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ 'ਚ ਸੋਮਵਾਰ ਨੂੰ ਕਾਲਜ ਕੈਂਪਸ 'ਚ ਤਿੰਨ ਕਾਲਜ ਵਿਦਿਆਰਥਣਾਂ 'ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ। ਜਿਸ ਨਾਲ ਉਨ੍ਹਾਂ ਦੇ ਚਿਹਰੇ ਬੁਰੀ ਤਰ੍ਹਾਂ ਝੁਲਸ ਗਏ। ਹਮਲਾਵਰ ਨੂੰ ਲੋਕਾਂ ਨੇ ਫੜ ਲਿਆ। ਘਟਨਾ ਮੈਂਗਲੁਰੂ ਸ਼ਹਿਰ ਦੇ ਨੇੜੇ ਕਦਬਾ ਦੇ ਸਰਕਾਰੀ ਕਾਲਜ ਦੀ ਹੈ। ਪੀੜਤ ਵਿਦਿਆਰਥਣਾਂ ਦੇ ਚਿਹਰੇ ਤੇਜ਼ਾਬ ਨਾਲ ਝੁਲਸ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੁੱਢਲੀਆਂ ਰਿਪੋਰਟਾਂ ਮੁਤਾਬਕ ਪੀੜਤਾਂ ਪ੍ਰੀ-ਯੂਨੀਵਰਸਿਟੀ ਕੋਰਸ (PUC) ਦੀਆਂ ਵਿਦਿਆਰਥਣਾਂ ਹਨ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਨਹਿਰ 'ਚ ਡਿੱਗੀ ਕਾਰ, ਦੋ ਭੈਣਾਂ ਅਤੇ ਭਰਾ ਦੀ ਮੌਤ, 3 ਲੋਕ ਲਾਪਤਾ
ਵਿਦਿਆਰਥਣਾਂ ਕਾਲਜ ਦੇ ਗਲਿਆਰੇ ਵਿਚ ਬੈਠੀਆਂ ਪ੍ਰੀ-ਯੂਨੀਵਰਸਿਟੀ ਕੋਰਸ (PUC) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀਆਂ ਸਨ, ਜਦੋਂ ਇਕ ਨੌਜਵਾਨ ਨੇ ਉਨ੍ਹਾਂ ਉੱਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਆਪਣੀ ਪਛਾਣ ਲੁਕਾਉਣ ਲਈ ਮਾਸਕ ਅਤੇ ਟੋਪੀ ਪਾਈ ਹੋਈ ਸੀ। ਉਹ ਤੇਜ਼ਾਬ ਨਾਲ ਭਰੀ ਬੋਤਲ ਲੈ ਕੇ ਵਿਦਿਆਰਥਣਾਂ ਦੇ ਨੇੜੇ ਆਇਆ ਅਤੇ ਤੇਜ਼ਾਬ ਉਨ੍ਹਾਂ ਦੇ ਮੂੰਹ 'ਤੇ ਸੁੱਟ ਦਿੱਤਾ। ਮੁਲਜ਼ਮ ਦੀ ਪਛਾਣ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਦੇ ਰਹਿਣ ਵਾਲੇ ਅਬੀਨ ਵਜੋਂ ਹੋਈ ਹੈ। ਹਮਲੇ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਘਟਨਾ ਨੂੰ ਅੱਖੀਂ ਦੇਖਣ ਵਾਲੇ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਦੇ ਫਾਰਮ ਹਾਊਸ ’ਤੇ ਚੱਲਿਆ 'ਪੀਲਾ ਪੰਜਾ'
ਅਧਿਕਾਰੀ ਨੇ ਕਿਹਾ ਕਿ ਪੀੜਤਾਂ ਨੂੰ ਕਦਬਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਪਰਿਵਾਰ ਨੂੰ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਮੈਂਗਲੁਰੂ ਲਿਜਾਣ ਦੀ ਸਲਾਹ ਦਿੱਤੀ ਕਿਉਂਕਿ ਉਨ੍ਹਾਂ ਦੇ ਚਿਹਰੇ ਬੁਰੀ ਤਰ੍ਹਾਂ ਨਾਲ ਝੁਲਸ ਗਏ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣਾਂ 'ਚ ਗਲਤ ਬਿਆਨਬਾਜ਼ੀ ਪਵੇਗੀ ਮਹਿੰਗੀ, ਇੰਟਰਨੈੱਟ ਮੀਡੀਆ 'ਤੇ ਵੀ ਰੱਖੀ ਜਾ ਰਹੀ ਨਜ਼ਰ
NEXT STORY