ਜੈਪੁਰ (ਭਾਸ਼ਾ)- ਦਿੱਲੀ-ਮੁੰਬਈ ਐਕਸਪ੍ਰੈੱਸਵੇਅ 'ਤੇ ਸ਼ੁੱਕਰਵਾਰ ਰਾਤ ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸੇ 'ਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ। ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈੱਸ 'ਤੇ ਭੈੜੋਲੀ ਕੋਲ ਹੋਇਆ।
ਐਕਸਪ੍ਰੈੱਸ ਵੇਅ 'ਤੇ ਖੋਦੇ ਗਏ ਟੋਏ 'ਚ ਡਿੱਗ ਕੇ ਕਾਰ ਪਲਟ ਗਈ। ਉਨ੍ਹਾਂ ਦੱਸਿਆ ਕਿ ਕਾਰ ਡਰਾਈਵਰ ਟੋਏ ਨੂੰ ਨਹੀਂ ਦੇਖਿਆ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਰੈਨੀ ਥਾਣੇ ਦੀ ਸਬ ਇੰਸਪੈਕਟਰ ਪ੍ਰੇਮਲਤਾ ਵਰਮਾ ਨੇ ਦੱਸਿਆ ਕਿ ਕਾਰ 'ਚ ਸਵਾਰ ਇਕ ਹੀ ਪਰਿਵਾਰ ਦੇ ਲੋਕ ਹਰਿਆਣਾ ਦੇ ਗੁਰੂਗ੍ਰਾਮ ਤੋਂ ਰਾਜਸਥਾਨ ਦੇ ਬਾਲਾਜੀ ਮੰਦਰ 'ਚ ਪੂਜਾ ਕਰਨ ਜਾ ਰਹੇ ਸਨ। ਪੁਲਸ ਅਨੁਸਾਰ ਕਾਰ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਦਿਆਨੰਦ (60), ਉਨ੍ਹਾਂ ਦੇ ਬੇਟੇ ਸ਼ੁਭਮ ਯਾਦਵ (28) ਅਤੇ ਧੀ ਸੋਨਿਕਾ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਸ਼ੀ ਥਰੂਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੋਮਵਾਰ ਕਰੇਗਾ ਸੁਣਵਾਈ, ਜਾਣੋ ਪੂਰਾ ਮਾਮਲਾ
NEXT STORY