ਹਾਜੀਪੁਰ— ਬਿਹਾਰ 'ਚ ਵੈਸ਼ਾਲੀ ਜ਼ਿਲੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤ ਗੰਭੀਰ ਜ਼ਖਮੀ ਹੋ ਗਿਆ।
ਸਥਾਨਕ ਲੋਕਾਂ ਸਮੇਤ ਪਿੰਡ ਦੇ ਮੁਖੀ ਦਾ ਦਾਅਵਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਤੇ ਇਕ ਹੋਰ ਵਿਅਕਤੀ ਗੰਭੀਰ ਬੀਮਾਰ ਹੋ ਗਿਆ ਹੈ, ਜਦਕਿ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਮੌਤ ਦੇ ਅਸਲੀ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਮਰਨ ਵਾਲਿਆਂ 'ਚ ਅਰੁਣ ਪਟੇਲ (50), ਦੇਵੇਂਦਰ ਪਾਸਵਾਨ (45) ਤੇ ਲਾਲਬਾਬੂ ਪਾਸਵਾਨ ਸ਼ਾਮਲ ਹਨ ਤੇ ਗੰਭੀਰ ਬੀਮਾਰ ਵਿਅਕਤੀ ਦਾ ਇਲਾਜ ਇਕ ਨਿੱਜੀ ਕਲੀਨਿਕ 'ਚ ਜਾਰੀ ਹੈ। ਹਾਲ ਦੇ ਦਿਨਾਂ 'ਚ ਬਿਹਾਰ ਦੇ ਰੋਹਤਾਸ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਕੇਜਰੀਵਾਲ 'ਤੇ ਬਣੀ ਫਿਲਮ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਅਦਾਲਤ ਨੇ ਕੀਤਾ ਖਾਰਿਜ
NEXT STORY