ਇੰਫਾਲ (ਭਾਸ਼ਾ)- ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਅਣਪਛਾਤੇ ਲੋਕਾਂ ਨੇ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕਾਂਗਗੁਈ ਇਲਾਕੇ 'ਚ ਸਥਿਤ ਇਰੇਂਗ ਅਤੇ ਕਰਮ ਵੈਫੇਈ ਪਿੰਡਾਂ ਦਰਮਿਆਨ ਘਾਤ ਲਗਾ ਕੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ,''ਇਹ ਘਟਨਾ ਸਵੇਰ ਦੀ ਹੈ, ਜਦੋਂ ਅਣਪਛਾਤੇ ਲੋਕਾਂ ਨੇ ਇਰੇਂਗ ਅਤੇ ਕਰਮ ਵੈਫੇਈ ਪਿੰਡਾਂ ਵਿਚਾਲੇ ਇਕ ਇਲਾਕੇ 'ਚ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।''
ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ
ਕਾਂਗਪੋਕਪੀ ਸਥਿਤ ਇਕ ਸਮਾਜਿਕ ਸੰਗਠਨ 'ਕਮੇਟੀ ਆਨ ਟ੍ਰਾਈਬਲ ਯੂਨਿਟੀ' (ਸੀ.ਓ.ਟੀ.ਯੂ.) ਨੇ ਹਮਲੇ ਦੀ ਨਿੰਦਾ ਕੀਤੀ। ਸੀ.ਓ.ਟੀ.ਯੂ. ਨੇ ਇਕ ਬਿਆਨ 'ਚ ਕਿਹਾ,''ਜੇਕਰ ਕੇਂਦਰ ਸਰਕਾਰ ਇੱਥੇ ਆਮ ਸਥਿਤੀ ਦੀ ਬਹਾਲੀ ਨੂੰ ਲੈ ਕੇ ਕੀਤੀ ਗਈ ਆਪਣੀ ਅਪੀਲ ਦੇ ਪ੍ਰਤੀ ਗੰਭੀਰ ਹੈ ਤਾਂ ਉਸ ਨੂੰ ਤੁਰੰਤ ਘਾਟੀ ਦੇ ਸਾਰੇ ਜ਼ਿਲ੍ਹਿਆਂ ਨੂੰ ਅਸ਼ਾਂਤ ਖੇਤਰ ਐਲਾਨ ਕਰ ਦੇਣਾ ਚਾਹੀਦਾ ਅਤੇ ਹਥਿਆਰਬੰਦ ਫ਼ੋਰਸ (ਵਿਸ਼ੇਸ਼ ਸ਼ਕਤੀਆਂ) ਐਕਟ, 1958 ਨੂੰ ਲਾਗੂ ਕਰਨਾ ਚਾਹੀਦਾ।'' ਇਸ ਤੋਂ ਪਹਿਲਾਂ 8 ਸਤੰਬਰ ਨੂੰ ਮਣੀਪੁਰ 'ਚ ਤੇਂਗਨੋਉਪਲ ਜ਼ਿਲ੍ਹੇ ਦੇ ਪੱਲੇਲ ਇਲਾਕੇ 'ਚ ਭੜਕੀ ਹਿੰਸਾ 'ਚ ਤਿੰਨ ਲੋਕ ਮਾਰੇ ਗਏ ਸਨ ਅਤੇ 50 ਤੋਂ ਵੱਧ ਲਾਪਤਾ ਹੋ ਗਏ ਸਨ। ਮਣੀਪੁਰ 'ਚ 3 ਮਈ ਤੋਂ ਬਹੁ ਗਿਣਤੀ ਮੇਇਤੀ ਅਤੇ ਜਨਜਾਤੀ ਕੁਕੀ ਭਾਈਚਾਰਿਆਂ ਵਿਚਾਲੇ ਲਗਾਤਾਰ ਝੜਪਾਂ ਹੋ ਰਹੀਆਂ ਹਨ ਅਤੇ ਹੁਣ ਤੱਕ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡੀਗੋ ਦੀ ਫਲਾਈਟ ’ਚ ਮਹਿਲਾ ਯਾਤਰੀ ਦਾ ਜਿਨਸੀ ਸ਼ੋਸ਼ਣ, ਦੋਸ਼ੀ ਗ੍ਰਿਫ਼ਤਾਰ
NEXT STORY