ਨਵੀਂ ਦਿੱਲੀ — ਰਾਜਧਾਨੀ ਦਿੱਲੀ ਦੇ ਉੱਤਰੀ-ਪੂਰਬੀ ਜ਼ਿਲੇ 'ਚ ਹੋਈ ਹਿੰਸਾ 'ਚ ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਐੱਸ.ਆਈ.ਟੀ. ਨੇ ਵੱਡੀ ਕਾਰਵਾਈ ਕੀਤੀ ਹੈ। ਐੱਸ.ਆਈ.ਟੀ. ਨੇ ਦੰਗਾ ਮਾਮਲੇ ਨਾਲ ਜੁੜੇ ਲਿਆਕਤ, ਰਿਆਸਤ ਅਤੇ ਤਾਰਿਕ ਰਿਜ਼ਵੀ ਨੂੰ ਗ੍ਰਿਫਤਾਰ ਕੀਤਾ। ਲਿਆਕਤ ਅਤੇ ਰਿਆਸ਼ਤ ਚਾਂਦਬਾਗ ਹਿੰਸਾ 'ਚ ਸ਼ਾਮਲ ਸੀ, ਜਦਕਿ ਤਾਰਿਕ ਰਿਜ਼ਵੀ ਨੇ ਤਾਹਿਰ ਹੁਸੈਨ ਨੂੰ ਆਪਣੇ ਘਰ 'ਚ ਲੁਕਾ ਕੇ ਰੱਖਿਆ ਸੀ।
ਇਸ ਤੋਂ ਪਹਿਲਾਂ ਦਿੱਲੀ ਦੇ ਸ਼ਿਵ ਵਿਹਾਰ ਇਲਾਕੇ 'ਚ ਹਿੰਸਾ ਦੌਰਾਨ ਪਥਰਾਅ, ਭੰਨਤੋੜ ਅਤੇ ਅੱਗ ਲੱਗਣ ਦੇ ਮਾਮਲੇ 'ਚ ਪੁਲਸ ਨੇ ਇਕ ਸ਼ਖਸ ਮੁਹੰਮਦ ਉਰਫ ਸ਼ਾਨੂ (27) ਨੂੰ ਗ੍ਰਿਫਤਾਰ ਕੀਤਾ ਹੈ। ਉਹ ਸ਼ਿਵ ਵਿਹਾਰ ਦਾ ਰਹਿਣ ਵਾਲਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਾਹਨਵਾਜ ਅਤੇ ਕੁਝ ਹੋਰ ਲੋਕਾਂ ਨੇ 24 ਫਰਵਰੀ ਨੂੰ ਸ਼ਿਵ ਵਿਹਾਰ ਦੇ ਚਮਨ ਪਾਰਕ 'ਚ ਦੁਕਾਨਾਂ 'ਤੇ ਪੱਥਰਾਅ ਕਰਨ ਦੇ ਨਾਲ ਨਾਲ ਭੰਨਤੋੜ ਕੀਤੀ ਸੀ।
ਇਸ ਦੌਰਾਨ ਸ਼ਾਹਨਵਾਜ ਦੇ ਨਾਲ ਕੁਝ ਹੋਰ ਲੋਕਾਂ ਨੇ ਇਕ ਕਿਤਾਬ ਦੀ ਦੁਕਾਨ ਅਤੇ ਮਿਠਾਈ ਦੀ ਦੁਕਾਨ 'ਚ ਵੜ੍ਹ ਕੇ ਅੱਗ ਲਗਾਈ ਸੀ। ਪਿਛਲੀ 26 ਫਰਵਰੀ ਨੂੰ ਇਸ ਦੁਕਾਨ ਤੋਂ ਸੜੀ ਹਾਲਤ 'ਚ ਲਾਸ਼ ਮਿਲੀ ਸੀ। ਜਿਸ ਦੀ ਪਛਾਣ ਦਿਲਬਰ ਸਿੰਘ ਦੇ ਰੂਪ ਵਿਚ ਹੋਈ ਸੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਸ਼ਾਹਨਵਾਜ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਨਾਲ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ 24 ਫਰਵਰੀ ਦੀ ਹਿੰਸਾ ਦੌਰਾਨ ਭੀੜ੍ਹ ਦੀ ਅਗਵਾਈ ਸ਼ਾਹਨਵਾਜ ਹੀ ਕਰ ਰਿਹਾ ਸੀ।
2 ਮੀਟਰ ਤਕ ਫੈਲਦਾ ਹੈ ਕੋਰੋਨਾ, ਤੰਦਰੁਸਤ ਇਨਸਾਨ ਨੂੰ ਮਾਸਕ ਦੀ ਲੋੜ ਨਹੀਂ : ਏਮਜ਼
NEXT STORY