ਦੇਹਰਾਦੂਨ— ਇਕ ਪਰਿਵਾਰ 'ਚ ਜਦੋਂ ਲੋਕ ਖਾਣਾ ਖਾਣ ਲੱਗੇ ਤਾਂ ਚਾਵਲ ਦਾ ਸਵਾਦ ਕੁਝ ਬਦਲਿਆ ਲੱਗਾ। ਪਰਿਵਾਰਕ ਮੈਂਬਰਾਂ ਨੇ ਪੱਕੇ ਚਾਵਲ ਨੂੰ ਮੁੱਠੀ 'ਚ ਦਬਾਇਆ ਤਾਂ ਉਹ ਗੇਂਦ ਤਰ੍ਹਾਂ ਬਣ ਗਿਆ ਅਤੇ ਜ਼ਮੀਨ 'ਤੇ ਸੁੱਟਣ ਨਾਲ ਬਿਖਰਿਆ ਨਹੀਂ ਸਗੋਂ ਗੇਂਦ ਦੀ ਤਰ੍ਹਾਂ ਉਛਲ ਗਿਆ। ਇਸ ਤੋਂ ਪਰਿਵਾਰਕ ਮੈਂਬਰਾਂ ਨੂੰ ਚਾਵਲ ਨਕਲੀ ਹੋਣ ਦਾ ਸ਼ੱਕ ਹੋਇਆ। ਖਬਰ ਫੈਲਦੇ ਹੀ ਆਸਪਾਸ ਦੇ ਲੋਕ ਇੱਕਠੇ ਹੋ ਗਏ। ਚਾਵਲ ਦੇ ਨਕਲੀ ਹੋਣ ਦੀ ਐਸ.ਡੀ.ਐਮ ਨੂੰ ਸੂਚਨਾ ਦਿੱਤੀ। ਚਾਵਲ ਕਿਸੇ ਵਧੀਆ ਕੰਪਨੀ ਦੇ ਪੈਕਿੰਗ 'ਚ ਹਨ। ਐਸ.ਡੀ.ਐਮ ਦਯਾਨੰਦ ਸਰਸਵਤੀ ਨੇ ਦੱਸਿਆ ਕਿ ਨਕਲੀ ਚਾਵਲ ਮਿਲਣ ਦੀ ਸੂਚਨਾ 'ਤੇ ਖਾਦ ਅਧਿਕਾਰੀ ਰੁਦਰਪੁਰ ਨੂੰ ਸੀਤਾਰਾਮ ਤੋਂ ਚਾਵਲ ਦਾ ਸੈਂਪਲ ਲੈਣ ਦਾ ਨਿਰਦੇਸ਼ ਦਿੱਤਾ ਹੈ। ਸੈਂਪਲ ਫੇਲ ਹੋਣ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ।
10 ਜੂਨ ਨੂੰ ਉਧਮਸਿੰਘ ਨਗਰ ਜਨਪਦ ਦੇ ਕਾਸ਼ੀਪੁਰ ਸਥਿਤ ਘਾਸਮੰਡੀ ਵਾਸੀ ਸੀਤਾਰਾਮ ਵਰਮਾ ਦਾ ਪਰਿਵਾਰ ਖਾਣਾ ਖਾਣ ਨੂੰ ਬੈਠਿਆ ਤਾਂ ਚਾਵਲ ਖਾਂਦੇ ਸਮੇਂ ਸੀਤਾਰਾਮ ਵਰਮਾ ਨੂੰ ਸਵਾਦ ਅਜੀਬ ਲੱਗਾ। ਉਨ੍ਹਾਂ ਨੇ ਪਤਨੀ ਰਾਧਾ ਵਰਮਾ ਨੂੰ ਦੱਸਿਆ ਅਤੇ ਪਕਾਏ ਹੋਏ ਚਾਵਲ ਨੂੰ ਮੁੱਠੀ 'ਚ ਦਬਾ ਕੇ ਦੇਖਿਆ ਤਾਂ ਚਾਵਲ ਗੇਂਦ ਵਰਗੀ ਬਣ ਗਈ। ਉਨ੍ਹਾਂ ਨੇ ਨਗਰ ਵਪਾਰਕ ਮੰਡਲ ਪ੍ਰਧਾਨ ਦੀਪਕ ਵਰਮਾ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ 'ਤੇ ਦੀਪਕ ਵਰਮਾ ਸਮੇਤ ਕਈ ਲੋਕ ਸੀਤਾਰਾਮ ਘਰ ਪੁੱਜੇ। ਲੋਕਾਂ ਨੇ ਚਾਵਲ ਨੂੰ ਗੈਸ 'ਤੇ ਜਲਾਉਣ ਦੀ ਕੋਸ਼ਿਸ਼ ਕੀਤੀ ਪਰ ਚਾਵਲ ਨਹੀਂ ਪਿਘਲੇ। ਇਸ 'ਤੇ ਸਾਰਿਆਂ ਨੇ ਚਾਵਲ ਨੂੰ ਨਕਲੀ ਦੱਸਿਆ। ਸੀਤਾਰਾਮ ਵਰਮਾ ਨੇ ਦੱਸਿਆ ਕਿ ਉਹ 3 ਸਾਲ ਤੋਂ ਇਹ ਚਾਵਲ ਖਾ ਰਹੇ ਹਨ ਪਰ ਇਸ ਦਾ ਸਵਾਦ ਵੱਖ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਲੱਗ ਰਹੀ।
ਮਰਦ ਅਤੇ ਔਰਤ ਵਿਚਕਾਰ ਸਰੀਰਕ ਸੰਬੰਧ ਜਾਂ ਵਨ ਨਾਈਟ ਸਟੈਂਡ ਦੁਆਰਾ ਪੈਦਾ ਹੋਏ ਬੱਚੇ, ਹੋਣਗੇ ਇਸ ਹੱਕ ਤੋਂ ਵਾਂਝੇ
NEXT STORY