ਜੈਤੋ (ਰਘੁਨੰਦਨ ਪਰਾਸ਼ਰ)- ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀ ਨੰਦ ਕਿਸ਼ੋਰ ਅਤੇ ਅਨਿਲ ਕੌਸ਼ਲ ਨੇ ਚੱਲਦੀ ਰੇਲਗੱਡੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੇ ਇਕ ਬੱਚੇ ਨੂੰ ਬਚਾਇਆ। ਇਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14605 (ਯੋਗਨਗਰੀ ਰਿਸ਼ੀਕੇਸ਼ ਐਕਸਪ੍ਰੈੱਸ) ਜੋ ਕਿ ਯੋਗਨਗਰੀ ਰਿਸ਼ੀਕੇਸ਼ ਤੋਂ ਜੰਮੂ ਤਵੀ ਨੂੰ ਜਾਂਦੀ ਹੈ, ਜਿਸ ਦੀ ਚੈਕਿੰਗ ਦੌਰਾਨ ਹਰਿਦੁਆਰ ਸਟੇਸ਼ਨ ਤੋਂ ਰਵਾਨਾ ਹੋਣ ਉਪਰੰਤ ਕਰੀਬ 12 ਸਾਲ ਦੀ ਉਮਰ ਦਾ ਇਕ ਲਾਵਾਰਿਸ ਬੱਚੇ ਨੂੰ ਛਾਲ ਮਾਰਨ ਤੋਂ ਬਚਾਇਆ।
ਫਿਰ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਸਿਆਣਪ ਨਾਲ ਬੱਚੇ ਨੂੰ ਪਿਆਰ ਨਾਲ ਸਮਝਾਇਆ ਅਤੇ ਪੁੱਛ-ਗਿੱਛ ਕੀਤੀ। ਪੁੱਛਣ 'ਤੇ ਬੱਚੇ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਗਿਆ ਸੀ, ਜਿਸ ਕਾਰਨ ਉਹ ਡਰ ਗਿਆ ਅਤੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ, ਬੱਚੇ ਨੇ ਆਪਣਾ ਨਾਮ, ਪਤਾ ਅਤੇ ਆਪਣੇ ਪਿਤਾ ਦਾ ਮੋਬਾਈਲ ਨੰਬਰ ਦੱਸਿਆ। ਦੋਵਾਂ ਟਿਕਟਾਂ ਦੀ ਜਾਂਚ ਕਰਨ ਵਾਲੇ ਕਰਮਚਾਰੀਆਂ ਨੇ ਬੱਚੇ ਦੇ ਮਾਪਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵੀ ਬੱਚੇ ਨਾਲ ਗੱਲ ਕਰਨ ਲਈ ਕਿਹਾ।
ਗੱਲ ਕਰਨ ਤੋਂ ਬਾਅਦ, ਮਾਤਾ-ਪਿਤਾ ਅਤੇ ਬੱਚੇ ਨੇ ਸੁੱਖ ਦਾ ਸਾਹ ਲਿਆ। ਨੰਦ ਕਿਸ਼ੋਰ ਅਤੇ ਅਨਿਲ ਕੌਸ਼ਲ ਨੇ ਬਣਦੀ ਕਾਰਵਾਈ ਕਰਦੇ ਹੋਏ ਬੱਚੇ ਨੂੰ ਸਹਾਰਨਪੁਰ ਸਟੇਸ਼ਨ 'ਤੇ ਉਸ ਦੇ ਮਾਤਾ-ਪਿਤਾ ਨਾਲ ਮਿਲਾਉਣ ਲਈ ਆਰਪੀਐੱਫ ਦੇ ਹਵਾਲੇ ਕਰ ਦਿੱਤਾ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੋਵਾਂ ਟਿਕਟ ਚੈਕਿੰਗ ਸਟਾਫ਼ ਵੱਲੋਂ ਬੱਚੇ ਨੂੰ ਬਚਾਉਣ ਲਈ ਕੀਤੇ ਗਏ ਸ਼ਾਨਦਾਰ ਕੰਮ ਦੀ ਸ਼ਲਾਘਾ ਕਰਦਿਆਂ ਦੋਵਾਂ ਸੀ.ਆਈ.ਟੀਜ਼ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ, ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ਼ ਵੀ ਸ਼ਲਾਘਾਯੋਗ ਕੰਮ ਕਰਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 28 ਮੰਤਰੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ : ਏ. ਡੀ. ਆਰ.
NEXT STORY