ਨਵੀਂ ਦਿੱਲੀ- ਦਿੱਲੀ ਪੁਲਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਯਕੀਨੀ ਕਰਨ ਲਈ CBI ਹੈੱਡਕੁਆਰਟਰ ਦੇ ਬਾਹਰ ਨੀਮ ਫ਼ੌਜੀ ਬਲਾਂ ਦੇ ਕਰਮੀਆਂ ਸਮੇਤ 1000 ਤੋਂ ਵਧ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕਰੇਗੀ। ਦੱਸ ਦੇਈਏ ਕਿ ਕੇਜਰੀਵਾਲ ਨੂੰ ਹੁਣ ਰੱਦ ਕੀਤੀ ਗਈ ਦਿੱਲੀ ਦੀ ਆਬਕਾਰੀ ਨੀਤੀ 'ਚ ਬੇਨਿਯਮੀਆਂ ਦੇ ਸਿਲਸਿਲੇ 'ਚ CBI ਨੇ ਤਲਬ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਊਜ ਐਵੇਨਿਊ ਵਿਚ ਸਥਿਤ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਸਖਤ ਕੀਤੀ ਜਾਵੇਗੀ।
CBI ਵਲੋਂ ਜਾਰੀ ਨੋਟਿਸ ਮੁਤਾਬਕ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿਚ ਬਤੌਰ ਗਵਾਹ ਜਾਂਚ ਦਲ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਐਤਵਾਰ ਸਵੇਰੇ 11 ਵਜੇ ਆਪਣੇ CBI ਹੈੱਡਕੁਆਰਟਰ ਬੁਲਾਇਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਿਛਲੇ ਮਹੀਨੇ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 'ਆਪ' ਨੇ ਇਸ ਮਾਮਲੇ ਨੂੰ ਆਪਣੇ ਨੇਤਾਵਾਂ ਖ਼ਿਲਾਫ਼ ਸਾਜ਼ਿਸ਼ ਦੱਸਿਆ ਹੈ। ਸਿਸੋਦੀਆ ਨੂੰ CBI ਵਲੋਂ ਕੀਤੀ ਗਈ 8 ਘੰਟੇ ਦੀ ਪੁੱਛ-ਗਿੱਛ ਮਗਰੋਂ ਹਿਰਾਸਤ 'ਚ ਲੈ ਲਿਆ ਗਿਆ ਸੀ।
ਇਨ੍ਹਾਂ ਦੋਸ਼ਾਂ ਦਾ ਸਬੰਧ ਦਿੱਲੀ ਸਰਕਾਰ ਦੀ 2021-22 ਦੀ ਆਬਕਾਰੀ ਨੀਤੀ ਤੋਂ ਹੈ। ਸੀ. ਬੀ. ਆਈ. ਸ਼ਰਾਬ ਕਾਰੋਬਾਰੀਆਂ ਵਲੋਂ ਲਾਇਸੈਂਸ ਪਾਉਣ ਲਈ ਰਿਸ਼ਵਤ ਦਿੱਤੇ ਜਾਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। 'ਆਪ' ਨੇ ਇਨ੍ਹਾਂ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਪਰ ਉਸ ਦੀ ਸਰਕਾਰ ਨੇ ਬਾਅਦ ਇਹ ਨੀਤੀ ਰੱਦ ਕਰ ਦਿੱਤੀ ਸੀ।
ਦਾਦੀ ਨੇ ਪੋਤੇ ਨੂੰ ਕਿਹਾ ਪੜ੍ਹਾਈ ਕਰ ਲੈ ਨਹੀਂ ਤਾਂ ਪਾਪਾ ਮਾਰਨਗੇ, ਇਹ ਸੁਣਦੇ ਹੀ ਮਾਸੂਮ ਨੇ ਚੁੱਕਿਆ ਖ਼ੌਫਨਾਕ ਕਦਮ
NEXT STORY